ਭਾਰਤੀ ਵਿਦਿਆਰਥੀਆਂ ਦਾ ਵਿਦੇਸ਼ ਵੱਲ ਘੱਟਿਆ ਰੁਝਾਅ

ਨਵੀਂ ਦਿੱਲੀ, 17 ਅਪ੍ਰੈਲ – 2024 ਵਿਚ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 25% ਦੀ ਭਾਰੀ ਗਿਰਾਵਟ ਆਉਣ ਦੀ ਉਮੀਦ ਹੈ। ਦੁਨੀਆ ਦੇ ਤਿੰਨ ਪ੍ਰਮੁੱਖ ਪਸੰਦੀਦਾ ਸਥਾਨਾਂ ਦੀ ਗੱਲ ਕਰੀਏ ਤਾਂ, 5 ਸਾਲਾਂ ਵਿੱਚ ਪਹਿਲੀ ਵਾਰ, ਅਮਰੀਕਾ, ਕੈਨੇਡਾ ਅਤੇ ਯੂਕੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਇਕੋ ਸਮੇਂ ਗਿਰਾਵਟ ਆਈ ਹੈ। ਇਹ ਗਿਰਾਵਟ ਇਕ ਦਹਾਕੇ ਦੇ ਅਸਾਧਾਰਨ ਵਾਧੇ ਤੋਂ ਬਾਅਦ ਆਈ ਹੈ, ਜਦੋਂ ਪ੍ਰਮੁੱਖ ਵਿਸ਼ਵ ਸਿਖਿਆ ਕੇਂਦਰਾਂ ਵਿਚ ਭਾਰਤੀਆਂ ਦੀ ਗਿਣਤੀ ਚੀਨੀ ਵਿਦਿਆਰਥੀਆਂ ਨਾਲੋਂ ਵੱਧ ਸੀ।

ਇਹ ਗੱਲ ਅਮਰੀਕਾ, ਕੈਨੇਡਾ ਅਤੇ ਯੂਕੇ ਸਮੇਤ ਵੱਖ-ਵੱਖ ਦੇਸ਼ਾਂ ਵਿਚ ਸਟੱਡੀ ਪਰਮਿਟ ਜਾਰੀ ਕਰਨ ਵਾਲੇ ਦਫ਼ਤਰਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਈ ਹੈ। ਜਦੋਂ ਕਿ ਕੁੱਲ ਗਿਰਾਵਟ 25 ਪ੍ਰਤੀਸ਼ਤ ਹੈ, ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਸੱਭ ਤੋਂ ਵੱਧ 34 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸੇ ਤਰ੍ਹਾਂ, 2024 ਵਿਚ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 32 ਪ੍ਰਤੀਸ਼ਤ ਦੀ ਕਮੀ ਆਈ ਅਤੇ ਬ੍ਰਿਟੇਨ ਜਾਣ ਵਾਲਿਆਂ ਦੀ ਗਿਣਤੀ ਵਿਚ 26 ਪ੍ਰਤੀਸ਼ਤ ਦੀ ਕਮੀ ਆਈ। ਜਿੱਥੇ 2023 ਵਿਚ 1,31,000 ਭਾਰਤੀ ਵਿਦਿਆਰਥੀ ਅਮਰੀਕਾ ਗਏ ਸਨ, ਉੱਥੇ 2024 ਵਿਚ ਇਹ ਗਿਣਤੀ ਵੱਧ ਕੇ 86,110 ਹੋ ਗਈ। 2023 ਵਿਚ 2.78 ਲੱਖ ਵਿਦਿਆਰਥੀ ਕੈਨੇਡਾ ਗਏ, ਜਦੋਂ ਕਿ 2024 ਵਿੱਚ 1.89 ਲੱਖ ਵਿਦਿਆਰਥੀ ਗਏ। ਯੂਕੇ ਵਿਚ ਭਾਰਤੀਆਂ ਨੂੰ ਜਾਰੀ ਕੀਤੇ ਗਏ ਸਪਾਂਸਰਡ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ 1,20,000 ਤੋਂ ਘਟ ਕੇ 88,732 ਹੋ ਗਈ।

ਵੀਜ਼ਾ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ, ਆਕਰਸ਼ਕ ਨੌਕਰੀ ਦੀਆਂ ਪੇਸ਼ਕਸ਼ਾਂ ਦੀ ਘਾਟ ਜਾਂ ਵਿਦੇਸ਼ੀ ਡਿਗਰੀਆਂ ਪ੍ਰਤੀ ਮੋਹਭੰਗ ਵੀ ਗਿਰਾਵਟ ਦੇ ਕਾਰਨ ਹੋ ਸਕਦੇ ਹਨ। ਇਸ ਦੌਰਾਨ, ਕੈਨੇਡਾ ਅਤੇ ਬ੍ਰਿਟੇਨ ਨੇ ਵੀ ਸਖ਼ਤ ਇਮੀਗ੍ਰੇਸ਼ਨ ਉਪਾਅ ਲਾਗੂ ਕੀਤੇ ਹਨ, ਜਿਨ੍ਹਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਦੀਆਂ ਸ਼ਰਤਾਂ ਅਤੇ ਨਿਰਭਰ ਵੀਜ਼ਿਆਂ ‘ਤੇ ਪਾਬੰਦੀਆਂ ਸ਼ਾਮਲ ਹਨ। ਕੈਨੇਡਾ ਨੇ ਹਾਲ ਹੀ ਵਿਚ ਨਿਯਮਾਂ ਨੂੰ ਸਖ਼ਤ ਕੀਤਾ ਹੈ, ਜਿਸ ਵਿਚ ਫ਼ਾਸਟ-ਟਰੈਕ ਸਟੂਡੈਂਟ ਡਾਇਰੈਕਟ ਸਟ੍ਰੀਮ ਪ੍ਰੋਗਰਾਮ ਨੂੰ ਖਤਮ ਕਰਨਾ ਅਤੇ 2026 ਤਕ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਅਪਣੀ ਆਬਾਦੀ ਦੇ 5 ਪ੍ਰਤੀਸ਼ਤ ਤਕ ਘਟਾਉਣ ਦੀ ਯੋਜਨਾ ਸ਼ਾਮਲ ਹੈ। ਅਮਰੀਕਾ ਅਤੇ ਕੈਨੇਡਾ ਦੇ ਉਲਟ, ਮਹਾਂਮਾਰੀ ਤੋਂ ਬਾਅਦ ਯੂਕੇ ਵਿਚ ਭਾਰਤੀ ਵਿਦਿਆਰਥੀ ਵੀਜ਼ਿਆਂ ਵਿਚ ਪਹਿਲੀ ਗਿਰਾਵਟ 2023 ਵਿਚ ਆਈ। ਫਿਰ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 13 ਪ੍ਰਤੀਸ਼ਤ ਦੀ ਕਮੀ ਆਈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...