
ਫਗਵਾੜਾ, 17 ਅਪ੍ਰੈਲ ( ਏ.ਡੀ.ਪੀ. ਨਿਊਜ਼) ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਵਿਸਾਖੀ ਮੌਕੇ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਿਓਂਤਿਆ ਗਿਆ ਸਮਾਗਮ ਬਹੁਤ ਖ਼ੂਬਸੂਰਤੀ ਨਾਲ ਨੇਪਰੇ ਚੜ੍ਹਿਆ। ਉੱਘੇ ਕਾਲਮਨਵੀਸ ਅਤੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਰਵਿੰਦਰ ਚੋਟ, ਸਾਬਕਾ ਪ੍ਰਧਾਨ ਬਲਦੇਵ ਰਾਜ ਕੋਮਲ, ਪਰਵਿੰਦਰਜੀਤ ਸਿੰਘ ਅਤੇ ਕਰਮਜੀਤ ਸਿੰਘ ਸੰਧੂ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਿਰਕਤ ਕੀਤੀ। ਇਸ ਸਮੇਂ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਵੱਲੋਂ ਚਰਨਜੀਤ ਸਿੰਘ ਪੰਨੂ ਦਾ ਕਹਾਣੀ-ਸੰਗ੍ਰਹਿ “ਸਤਨਾਜਾ” ਲੋਕ ਅਰਪਿਤ ਕੀਤਾ ਗਿਆ। ਇਸ ਸਮੇਂ ਬੋਲਦਿਆਂ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਅਮਰੀਕਾ ਵਸਦੇ ਬਹੁ-ਵਿਧਾਈ ਲੇਖਕ ਚਰਨਜੀਤ ਸਿੰਘ ਪੰਨੂ ਦੇ ਇਸ ਕਹਾਣੀ ਸੰਗ੍ਰਹਿ ਵਿੱਚ ਸੱਤ ਕਹਾਣੀਆਂ ਹਨ ਅਤੇ ਇਹ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ।
ਪੰਨੂ ਵਿਲੱਖਣ ਸਾਹਿੱਤਕਾਰ ਹੈ ਅਤੇ ਕਥਾਕਾਰੀ ‘ਚ ਉੱਭਰਵਾਂ ਕਥਾਕਾਰ ਹੈ। ਉਸਦੀ ਕਹਾਣੀ ਵਿੱਚ ਠੇਠਤਾ ਦੀ ਰੰਗਤ ਅਤੇ ਕਥਾ ਰਸ ਹੈ। ਇਸ ਸਮਾਗਮ ਵਿੱਚ ਵੱਡੀ ਗਿਣਤੀ ‘ਚ ਲੇਖਕ, ਪਾਠਕ ਸ਼ਾਮਲ ਹੋਏ।