ਸ਼੍ਰੀਨਗਰ ’ਚ ਤਾਪਮਾਨ 30.4 ਡਿਗਰੀ ਸੈਲਸੀਅਸ ’ਤੇ ਪੁੱਜਾ

ਸ੍ਰੀਨਗਰ, 16 ਅਪ੍ਰੈਲ – ਸ੍ਰੀਨਗਰ ’ਚ ਮੰਗਲਵਾਰ ਨੂੰ ਪਿਛਲੇ 8 ਦਿਹਾਕਿਆਂ ’ਚ ਅਪ੍ਰੈਲ ਦਾ ਸੱਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਜਦੋਂ ਤਾਪਮਾਨ 30.4 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ, ਜੋ ਇਸ ਮੌਸਮ ਦੇ ਇਸ ਸਮੇਂ ਆਮ ਨਾਲੋਂ 10.2 ਡਿਗਰੀ ਵੱਧ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ’ਚ 20 ਅਪ੍ਰੈਲ 1946 ਨੂੰ ਵੱਧ ਤੋਂ ਵੱਧ ਤਾਪਮਾਨ 31.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਮੌਸਮ ਦੇ ਇਸ ਸਮੇਂ ਲਈ ਔਸਤਨ ਆਮ ਦਿਨ ਦਾ ਤਾਪਮਾਨ 20.2 ਡਿਗਰੀ ਸੈਲਸੀਅਸ ਹੁੰਦਾ ਹੈ। ਅਧਿਕਾਰੀਆਂ ਨੇ ਦਸਿਆ ਕਿ ਮੰਗਲਵਾਰ ਨੂੰ ਕਸ਼ਮੀਰ ਵਾਦੀ ਦੇ ਮੌਸਮ ਕੇਂਦਰਾਂ ਨੇ ਤਾਪਮਾਨ ਆਮ ਨਾਲੋਂ 8.1 ਤੋਂ 11.2 ਡਿਗਰੀ ਵੱਧ ਦਰਜ ਕੀਤਾ। ਉਨ੍ਹਾਂ ਨੇ ਦਸਿਆ ਕਿ ਕਾਜ਼ੀਗੁੰਡ ’ਚ 29.8 ਡਿਗਰੀ ਸੈਲਸੀਅਸ ਤਾਪਮਾਨ ਅਪ੍ਰੈਲ ਦੇ ਮਹੀਨੇ ’ਚ ਹੁਣ ਤਕ ਦਾ ਤੀਜਾ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...