ਸੋਨੇ ਦੀ ਕੀਮਤ ਨੇ ਫੜੀ ਅੱਗ, 94,489 ’ਤੇ ਪਹੁੰਚਿਆ ਸੋਨਾ

ਨਵੀਂ ਦਿੱਲੀ, 16 ਅਪ੍ਰੈਲ – ਸੋਨੇ ਦੀਆਂ ਕੀਮਤਾਂ ਨੇ ਅੱਜ ਯਾਨੀ 16 ਅਪ੍ਰੈਲ ਨੂੰ ਇੱਕ ਨਵਾਂ ਰਿਕਾਰਡ ਬਣਾਇਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੇ ਅਨੁਸਾਰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,387 ਵਧ ਕੇ 94,489 ਰੁਪਏ ਹੋ ਗਈ। ਪਹਿਲਾਂ 10 ਗ੍ਰਾਮ ਸੋਨੇ ਦੀ ਕੀਮਤ 93,102 ਰੁਪਏ ਸੀ। ਅੱਜ ਇੱਕ ਕਿਲੋ ਚਾਂਦੀ ਦੀ ਕੀਮਤ 373 ਰੁਪਏ ਵਧ ਕੇ 95,403 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਪਹਿਲਾਂ ਚਾਂਦੀ ਦੀ ਕੀਮਤ 95,030 ਪ੍ਰਤੀ ਕਿਲੋ ਸੀ। ਜਦੋਂ ਕਿ 28 ਮਾਰਚ ਨੂੰ ਚਾਂਦੀ ਨੇ 1,00,934 ਦਾ ਉੱਚ ਰਿਕਾਰਡ ਬਣਾਇਆ ਸੀ ਅਤੇ 11 ਅਪ੍ਰੈਲ ਨੂੰ ਸੋਨੇ ਨੇ 93,353 ਰੁਪਏ ਦਾ ਉੱਚ ਰਿਕਾਰਡ ਬਣਾਇਆ ਸੀ।

ਇਸ ਸਾਲ, 1 ਜਨਵਰੀ ਤੋਂ ਹੁਣ ਤੱਕ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76,162 ਰੁਪਏ ਤੋਂ 18,327 ਰੁਪਏ ਵੱਧ ਕੇ 94,489 ਨੂੰ ਪਾਰ ਕਰ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 9,386 ਰੁਪਏ ਵਧ ਕੇ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 95,403 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ, ਪਿਛਲੇ ਸਾਲ ਯਾਨੀ 2024 ਵਿੱਚ, ਸੋਨਾ 12,810 ਰੁਪਏ ਮਹਿੰਗਾ ਹੋਇਆ ਸੀ। ਇਕ ਅਨੁਮਾਨ ਮੁਤਾਬਕ ਸਾਲ ਦੇ ਅੰਤ ਤੱਕ ਸੋਨਾ 1.10 ਲੱਖ ਤੱਕ ਪਹੁੰਚ ਸਕਦਾ ਹੈ। ਅਮਰੀਕਾ ਅਤੇ ਚੀਨ ਵਿਚਕਾਰ ਵਧਦੇ ਵਪਾਰ ਯੁੱਧ ਅਤੇ ਮੰਦੀ ਦੇ ਡਰ ਕਾਰਨ, ਇਸ ਸਾਲ ਸੋਨਾ 3,700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...