ਬਾਬਾ ਬਰਫਾਨੀ ਦੀ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ

ਜੰਮੂ, 15 ਅਪ੍ਰੈਲ – ਅਮਰਨਾਥ ਯਾਤਰਾ 2025 ਲਈ ਆਫਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਭਗਤਾਂ ਨੂੰ ਨਿਯੁਕਤ ਬੈਂਕ ਸ਼ਾਖਾਵਾਂ ਰਾਹੀਂ ਆਫਲਾਈਨ ਰਜਿਸਟ੍ਰੇਸ਼ਨ ਕਰਵਾਉਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਆਨਲਾਈਨ ਰਜਿਸਟ੍ਰੇਸ਼ਨ ਦਾ ਬਦਲ ਵੀ ਉਪਲਬਧ ਹੈ। 38 ਦਿਨਾਂ ਦੀ ਇਹ ਤੀਰਥ ਯਾਤਰਾ 3 ਜੁਲਾਈ ਨੂੰ ਦੋ ਮਾਰਗਾਂ – ਪਹਿਲਗਾਮ ਤੇ ਬਾਲਟਾਲ ਤੋਂ ਸ਼ੁਰੂ ਹੋਵੇਗੀ। ਪਹਿਲਗਾਮ – ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਰਵਾਇਤੀ 48 ਕਿਲੋਮੀਟਰ ਦਾ ਮਾਰਗ ਹੈ, ਜਦਕਿ ਬਾਲਟਾਲ ਮਾਰਗ – ਗਾਂਦਰਬਲ ਜ਼ਿਲ੍ਹੇ ਤੋਂ ਜਾਂਦਾ ਹੈ। ਇਹ ਮਾਰਗ 14 ਕਿਲੋਮੀਟਰ ਲੰਬਾ ਹੈ। ਇਹ ਰਸਤਾ ਛੋਟਾ ਹੈ ਪਰ ਇਸ ਦੀ ਚੜ੍ਹਾਈ ਖੜ੍ਹੀ ਮੰਨੀ ਜਾਂਦੀ ਹੈ।

3 ਜੁਲਾਈ ਤੋਂ ਸ਼ੁਰੂ ਹੋ ਕੇ ਇਹ ਯਾਤਰਾ 9 ਅਗਸਤ ਤਕ ਚੱਲੇਗੀ। ਰੱਖੜ ਪੁੰਨਿਆ ਦੇ ਦਿਨ ਇਹ ਯਾਤਰਾ ਸਮਾਪਤ ਹੋਵੇਗੀ। ਸਾਲਾਨਾ ਤੀਰਥ ਯਾਤਰਾ ਦਾ ਪ੍ਰਬੰਧ ਕਰਨ ਵਾਲੇ ਸ੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਨੇ ਤੀਰਥ ਯਾਤਰੀਆਂ ਲਈ ਰਜਿਸਟ੍ਰੇਸ਼ਨ ਲਈ ਦੇਸ਼ ਭਰ ‘ਚ ਕੁੱਲ 540 ਬੈਂਕ ਸ਼ਾਖਾਵਾਂ ਨੂੰ ਨਿਯੁਕਤ ਕੀਤਾ ਹੈ। ਇਨ੍ਹਾਂ ਵਿਚ ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਜੰਮੂ-ਕਸ਼ਮੀਰ ਵਰਗੇ ਬੈਂਕ ਸ਼ਾਮਲ ਹਨ।

ਆਨਲਾਈਨ ਸਹੂਲਤ ਦਾ ਵੀ ਬਦਲ

ਯਾਤਰੀ ਦੀ ਵੈਬਸਾਈਟ ‘ਤੇ ਰਜਿਸਟ੍ਰੇਸ਼ਨ ਲਈ ਆਨਲਾਈਨ ਸਹੂਲਤ ਵੀ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਬੋਰਡ ਦੇ ਅਨੁਸਾਰ, 13 ਸਾਲ ਤੋਂ ਘੱਟ ਜਾਂ 75 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਅਤੇ ਛੇ ਹਫ਼ਤੇ ਤੋਂ ਵੱਧ ਗਰਭਵਤੀ ਔਰਤਾਂ ਦੀ ਤੀਰਥ ਯਾਤਰਾ ਲਈ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਪੰਜਾਬ ਨੈਸ਼ਨਲ ਬੈਂਕ, ਰਹਾਰੀ ਸ਼ਾਖਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਇੱਛੁਕ ਭਗਤ, ਪੁਰਸ਼ ਅਤੇ ਔਰਤ ਦੋਹਾਂ, ਸਾਲਾਨਾ ਤੀਰਥ ਯਾਤਰਾ ਲਈ ਆਪਣਾ ਸਥਾਨ ਸੁਰੱਖਿਅਤ ਕਰਨ ਲਈ ਜਲਦੀ ਆ ਗਏ।

ਉਨ੍ਹਾਂ ਕਿਹਾ ਕਿ ਯਾਤਰਾ ਕਰਨ ਦੇ ਇੱਛੁਕ ਸਾਰੇ ਤੀਰਥ ਯਾਤਰੀਆਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੈ। ਅੱਗੇ ਰਜਿਸਟ੍ਰੇਸ਼ਨ ਦੀ ਸ਼ੁਰੂਆਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਸਥਾਨਕ ਨਿਵਾਸੀ ਅਜੈ ਮਹਿਰਾ ਨੇ ਕਿਹਾ ਕਿ ਉਹ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਜੋ ਉਹ ਕੁਦਰਤੀ ਤੌਰ ‘ਤੇ ਬਣੇ ਬਰਫ ਦੇ ਸ਼ਿਵਲਿੰਗ ਵਾਲੇ ਮੰਦਰ ਵਿਚ ਸਭ ਤੋਂ ਪਹਿਲਾਂ ਜਾ ਸਕਣ। ਉਨ੍ਹਾਂ ਕਿਹਾ, “ਇਹ ਇਸ ਸਾਲ ਮੇਰੀ ਸੱਤਵੀਂ ਯਾਤਰਾ ਹੈ ਤੇ ਮੈਂ ਰਜਿਸਟ੍ਰੇਸ਼ਨ ਲਈ ਇੱਥੇ ਆ ਕੇ ਖੁਸ਼ ਹਾਂ। ਇੱਥੇ ਆ ਕੇ ਜੋ ਖੁਸ਼ੀ ਮਿਲਦੀ ਹੈ, ਉਹ ਕਿਸੇ ਹੋਰ ਥਾਂ ਨਹੀਂ ਮਿਲ ਸਕਦੀ।

ਭਗਤਾਂ ਵੱਲੋਂ ‘ਬਮ ਬਮ ਭੋਲੇ’ ਦੇ ਜੈਕਾਰਿਆਂ ਦੌਰਾਨ ਉਨ੍ਹਾਂ ਕਿਹਾ ਕਿ ਮੰਦਰ ‘ਚ ਆਉਣ ਦਾ ਅਨੁਭਵ ਸ਼ਬਦਾਂ ‘ਚ ਨਹੀਂ ਬਿਆਨ ਕੀਤਾ ਜਾ ਸਕਦਾ। ਕਤਾਰ ‘ਚ ਇੰਤਜ਼ਾਰ ਕਰ ਰਹੇ ਇਕ ਹੋਰ ਤੀਰਥ ਯਾਤਰੀ ਸ਼ਾਮ ਲਾਲ ਡੋਗਰਾ ਨੇ ਕਿਹਾ ਕਿ ਇਹ ਇਸ ਸਾਲ ਮੰਦਰ ‘ਚ ਉਨ੍ਹਾਂ ਦੀ 45ਵੀਂ ਯਾਤਰਾ ਹੋਵੇਗੀ, ਜਦਕਿ ਕਈ ਔਰਤਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਮੰਦਰ ਆ ਰਹੀਆਂ ਹਨ ਅਤੇ ਆਪਣੀ ਪ੍ਰਾਰਥਨਾ ਪੂਰੀ ਹੋਣ ਨੂੰ ਲੈ ਕੇ ਉਤਸ਼ਾਹਿਤ ਹਨ।

ਆਨਲਾਈਨ ਰਜਿਸਟ੍ਰੇਸ਼ਨ ਕਿਵੇਂ ਕਰਵਾਉਣੀ ਹੈ?

ਰਜਿਸਟ੍ਰੇਸ਼ਨ ਬਾਇਓਮੀਟ੍ਰਿਕ ਤਰੀਕੇ ਨਾਲ ਹੋਵੇਗੀ ਜਿਸ ਲਈ ਤੁਹਾਨੂੰ ਸਿਹਤ ਪ੍ਰਮਾਣ ਪੱਤਰ ਦੀ ਲੋੜ ਪਵੇਗੀ। ਇਸ ਲਈ ਸ੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੀ ਅਧਿਕਾਰਤ ਵੈਬਸਾਈਟ www.shriamarnathjishrine.com ‘ਤੇ ਰਜਿਸਟ੍ਰੇਸ਼ਨ ਕਰਨੀ ਹੋਵੇਗਾ। ਇੱਥੇ ਸਿਹਤ ਸਰਟੀਫਿਕੇਟ ਦੇ ਨਾਲ ਆਧਾਰ ਕਾਰਡ, ਯਾਤਰਾ ਰਜਿਸਟ੍ਰੇਸ਼ਨ ਪਰਮਿਟ ਤੇ ਪਾਸਪੋਰਟ ਸਾਈਜ਼ ਫੋਟੋ ਦੀ ਵੀ ਲੋੜ ਹੋਵੇਗੀ। ਇਸ ਦੇ ਨਾਲ ਹੀ ਆਫਲਾਈਨ ਰਜਿਸਟ੍ਰੇਸ਼ਨ ਵੀ ਕਰਵਾਈ ਜਾ ਸਕਦੀ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ਵਿੱਚ ਇੱਕ ਰਾਸ਼ਟਰ, ਇੱਕ ਚੋਣ ਮੁਹਿੰਮ

ਚੰਡੀਗੜ੍ਹ, 16 ਅਪ੍ਰੈਲ – ਕੇਂਦਰ ਸਰਕਾਰ ਵੱਲੋਂ ਇੱਕ ਰਾਸ਼ਟਰ-ਇੱਕ ਚੋਣ...