
ਜਲੰਧਰ, 14 ਅਪ੍ਰੈਲ – ਪੁਲਿਸ ਪ੍ਰਸ਼ਾਸਨ ਵਿੱਚ ਫੇਰਬਦਲ ਲਗਾਤਾਰ ਜਾਰੀ ਹੈ ਅਤੇ ਇਸੇ ਸਿਲਸਿਲ ਦੇ ਤਹਿਤ 13 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ 2 ਹੋਰ ਏ.ਸੀ.ਪੀ. ਅਤੇ ਡੀ.ਐਸ.ਪੀ. ਸਤਰ ਦੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਵਿੱਚ ਏ.ਸੀ.ਪੀ. ਨਿਰਮਲ ਸਿੰਘ ਨੂੰ ਜਲੰਧਰ ਤੋਂ ਐਸ.ਬੀ.ਐਸ. ਨਗਰ ਅਤੇ ਡੀ.ਐਸ.ਪੀ. ਅਮਨਦੀਪ ਸਿੰਘ ਨੂੰ ਐਸ.ਬੀ.ਐਸ. ਨਗਰ ਤੋਂ ਜਲੰਧਰ ਲਗਾਇਆ ਗਿਆ ਹੈ। ਇਸ ਲਈ ਦੋਹਾਂ ਅਧਿਕਾਰੀਆਂ ਦੀ ਟ੍ਰਾਂਸਫਰ ਲਿਸਟ ਹੇਠਾਂ ਦਿੱਤੀ ਗਈ ਹੈ।
ਬਾਦਲਾ ਹੋਣ ਵਾਲੇ ਅਧਿਕਾਰੀ:
ਨਿਰਮਲ ਸਿੰਘ, 106/JR
ਪਹਿਲਾਂ ਸੀ: ਏ.ਸੀ.ਪੀ. ਐਸ.ਡੀ. ਸੈਂਟਰਲ, ਜਲੰਧਰ
ਹੁਣ ਬਣਾਏ ਗਏ ਹਨ: ਡੀ.ਐੱਸ.ਪੀ. ਡਿਟੈਕਟਿਵ, ਐੱਸ.ਬੀ.ਐੱਸ. ਨਗਰ
ਅਮਰਦੀਪ ਸਿੰਘ (DR 2020)
ਪਹਿਲਾਂ ਸੀ: ਡੀ.ਐੱਸ.ਪੀ. ਡਿਟੈਕਟਿਵ, ਐੱਸ.ਬੀ.ਐੱਸ. ਨਗਰ
ਹੁਣ ਬਣਾਏ ਗਏ ਹਨ: ਏ.ਸੀ.ਪੀ. ਐਸ.ਡੀ. ਸੈਂਟਰਲ, ਜਲੰਧਰ