ਕੱਲ੍ਹ ਤੋਂ ਇੰਦਰਾ ਗਾਂਧੀ ਹਵਾਈ ਅੱਡੇ ਦਾ ਟਰਮੀਨਲ-2 ਅਗਲੇ ਹੁਕਮਾਂ ਤੱਕ ਰਹੇਗਾ ਬੰਦ

ਨਵੀਂ ਦਿੱਲੀ, 14 ਅਪ੍ਰੈਲ – ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਟਰਮੀਨਲ-2, 15 ਅਪ੍ਰੈਲ ਤੋਂ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ ਤੇ ਅਜਿਹੀ ਸਥਿਤੀ ’ਚ ਸਾਰੀਆਂ ਉਡਾਣਾਂ ਟਰਮੀਨਲ-1 ਤੋਂ ਚੱਲਣਗੀਆਂ। ਇਹ ਜਾਣਕਾਰੀ ਦਿੱਲੀ ਹਵਾਈ ਅੱਡੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਿੱਲੀ ਹਵਾਈ ਅੱਡੇ ਤੋਂ ਟਿਕਟਾਂ ਬੁੱਕ ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੇ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ।

ਦਰਅਸਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਡਾਣਾਂ ਦੇ ਚੜ੍ਹਨ ਤੇ ਉੱਤਰਨ ਨਾਲ ਸਬੰਧਤ ਇਕ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ । ਇਸ ਨਾਲ ਆਈ.ਜੀ.ਆਈ. ਹਵਾਈ’ ਅੱਡੇ ਤੋਂ ਯਾਤਰਾ ਕਰਨ ਵਾਲੇ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋ ਸਕਦੇ ਹਨ। ਹਵਾਈ ਅੱਡੇ ਦੇ ਐਕਸ ਹੈਂਡਲ ’ਤੇ ਇਕ ਪੋਸਟ ਦੇ ਮੁਤਾਬਿਕ ਦਿੱਲੀ ਹਵਾਈ ਅੱਡੇ ਦਾ ਟਰਮੀਨਲ-2 ਅਗਲੇ ਕੁਝ ਦਿਨਾਂ ਲਈ ਬੰਦ ਰਹੇਗਾ ਅਤੇ ਸਾਰੀਆਂ ਉਡਾਣਾਂ ਟਰਮੀਨਲ-1 ਤੋਂ ਉੱਤਰਨਗੀਆਂ ਤੇ ਰਵਾਨਾ ਹੋਣਗੀਆਂ ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...