ਸਰਕਾਰ-ਕਿਸਾਨ ਮਿਲਣੀ’ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਕੀਤੇ ਵੱਡੇ ਐਲਾਨ

ਲੁਧਿਆਣਾ, 12 ਅਪ੍ਰੈਲ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ‘ਸਰਕਾਰ-ਕਿਸਾਨ ਮਿਲਣੀ’ ਪ੍ਰੋਗਰਾਮ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ 1 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਕਰਨ ਲਈ ਆਖਿਆ। ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ 1 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਕਰ ਦੇਣਗੇ ਕਿਉਂਕਿ ਉੱਥੇ ਪਾਣੀ ਦਾ ਪੱਧਰ ਥੋੜ੍ਹਾ ਵੱਧ ਹੈ। ਇਨ੍ਹਾਂ ਥਾਵਾਂ ‘ਤੇ 8 ਘੰਟੇ ਨਿਰਵਿਘਨ ਬਿਜਲੀ ਮਿਲੇਗੀ। ਦੂਜੇ ਜ਼ੋਨ ਵਿੱਚ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੂਪ ਨਗਰ, ਐਸਐਸਐਸ ਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿੱਚ 5 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਵੇਗੀ। ਆਖਰੀ ਜ਼ੋਨ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਜਲੰਧਰ, ਨਵਾਂਸ਼ਹਿਰ, ਕਪੂਰਥਲਾ ਵਿੱਚ 9 ਜੂਨ ਨੂੰ ਝੋਨਾ ਲਾਇਆ ਜਾਵੇਗਾ। ਇਸਦਾ ਫਾਇਦਾ ਇਹ ਹੋਵੇਗਾ ਕਿ ਬਿਜਲੀ ਹਰ ਜਗ੍ਹਾ ਇੱਕੋ ਸਮੇਂ ਸਪਲਾਈ ਨਹੀਂ ਕਰਨੀ ਪਵੇਗੀ। ਇਸ ਨਾਲ ਟਰਾਂਸਫਾਰਮਰਾਂ ‘ਤੇ ਭਾਰ ਘੱਟ ਜਾਵੇਗਾ।

ਯੂਕਰੇਨ ਵਿੱਚ ਜੰਗ ਕਾਰਨ ਇਸ ਵਾਰ ਦੇਸ਼ ਭਰ ਵਿੱਚ ਕਣਕ ਦੀ ਭਾਰੀ ਮੰਗ

ਮੁੱਖ ਮੰਤਰੀ ਨੇ ਕਿਹਾ ਕਿ ਕਣਕ ਨੂੰ ਸਟੋਰ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ। ਕਿਸਾਨਾਂ ਨੂੰ ਅੱਧੀ ਕਣਕ ਘਰ ਹੀ ਰੱਖਣੀ ਪੈਂਦੀ ਹੈ। ਕਣਕ ਦੀ ਕਟਾਈ ਵਿੱਚ ਵੀ ਕੋਈ ਸਮੱਸਿਆ ਨਹੀਂ ਹੈ। ਯੂਕਰੇਨ ਵਿੱਚ ਜੰਗ ਕਾਰਨ ਇਸ ਵਾਰ ਦੇਸ਼ ਭਰ ਵਿੱਚ ਕਣਕ ਦੀ ਭਾਰੀ ਮੰਗ ਹੈ। ਮਾਨ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਅਸੀਂ ਇਸ ਵਾਰ ਕਣਕ ਨਹੀਂ ਦੇਵਾਂਗੇ ਕਿਉਂਕਿ ਕੇਂਦਰ ਸਰਕਾਰ ਕਣਕ ਲੈਂਦੇ ਸਮੇਂ ਬਹੁਤ ਡਰਾਮਾ ਕਰਦੀ ਹੈ। ਪਰ ਹੁਣ ਕੇਂਦਰ ਹਰ ਕਿਸਮ ਦੀ ਕਣਕ ਲੈਣ ਲਈ ਤਿਆਰ ਹੈ।

ਸਾਂਝਾ ਕਰੋ

ਪੜ੍ਹੋ

ਜਲਦ ਖਤਮ ਹੋਵੇਗੀ CBSE ਬੋਰਡ 10ਵੀਂ, 12ਵੀਂ

ਨਵੀਂ ਦਿੱਲੀ, 14 ਅਪ੍ਰੈਲ – ਇਸ ਸਾਲ 42 ਲੱਖ ਵਿਦਿਆਰਥੀਆਂ...