*ਬਾਬੂ ਸਿੰਘ ਰੈਹਲ ਦੀ ਸਵੈ ਜੀਵਨੀ ‘ਵਹਿਣ ਦਰਿਆਵਾਂ ਦੇ` ਦਾ ਹੋਵੇਗਾ ਲੋਕ ਅਰਪਣ
ਪਟਿਆਲਾ, 12 ਅਪ੍ਰੈਲ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ 13 ਅਪ੍ਰੈਲ,2025 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਸਾਹਿਤਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਦੇ ਉਘੇ ਇਨਕਲਾਬੀ ਕਵੀ ਦਰਸ਼ਨ ਖਟਕੜ ਹੋਣਗੇ ਅਤੇ ਪ੍ਰਧਾਨਗੀ ਬਹੁਪੱਖੀ ਲੇਖਕ ਬੀ.ਐਸ.ਰਤਨ ਕਰਨਗੇ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਉਘੇ ਲੇਖਕ ਡਾ. ਅਮਰ ਕੋਮਲ,ਉਘੇ ਆਲੋਚਕ ਨਰਿੰਜਨ ਬੋਹਾ,ਸ੍ਰੀਮਤੀ ਬਲਵਿੰਦਰ ਕੌਰ (ਸੁਪਤਨੀ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ) ਸ਼ਿਰਕਤ ਕਰਨਗੇ। ਇਸ ਪੁਸਤਕ ਉਪਰ ਮੁਖ ਪੇਪਰ ਡਾ. ਸੰਤੋਖ ਸਿੰਘ ਸੁੱਖੀ ਪੜ੍ਹਨਗੇ ਜਦੋਂ ਕਿ ਡਾ. ਸੁਰਜੀਤ ਸਿੰਘ ਖੁਰਮਾ,ਡਾ. ਹਰਜੀਤ ਸਿੰਘ ਸੱਧਰ ਅਤੇ ਡਾ. ਹਰਪ੍ਰੀਤ ਸਿੰਘ ਰਾਣਾ ਆਦਿ ਪੁਸਤਕ ਚਰਚਾ ਵਿਚ ਭਾਗ ਲੈਣਗੇ। ਇਸ ਸਮਾਗਮ ਵਿਚ ਪੁੱਜੇ ਲੇਖਕ ਵੀ ਵੰਨ ਸੁਵੰਨੀਆਂ ਰਚਨਾਵਾਂ ਸੁਣਾਉਣਗੇ ਅਤੇ ਚਰਚਾ ਵੀ ਹੋਵੇਗੀ ਅਤੇ ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।