ਕਵਿਤਾ/ਅਹਿਸਾਸ ਮੇਰਾ/ਸੁਖਦੇਵ

ਵਰ੍ਹਾ ਬੀਤ ਗਿਆ, ਬਿਨ ਸੁਣਿਆ ਆਵਾਜ਼ ਤੇਰੀ
ਘਰ ਖ਼ਾਲੀ, ਲੋਕ ਪਰਾਏ
ਵੇਹੜਾ ਸੁੰਨਾ ਸੁੰਨਾ ਲੱਗਦਾ ਏ
ਨਹਿਰ ਮੇਰੇ ਜੀਵਨ ਦੀ ਹੀ ਸੁੱਕੀ ਸਿਰਫ
ਦਰਿਆ ਦੁਨੀਆ ਦਾ ਪਹਿਲਾਂ ਵਾਂਗੂ ਵੱਗਦਾ ਏ
ਘਰੋਂ ਚੱਲੇ ਜਾਂਦਾ ਹਾਂ
ਨਹੀਂ ਘਰ ਕੋਈ ਉਡੀਕਵਾਨ ਰਹਿੰਦਾ
ਘਰ ਪਰਤਦਾ ਹਾਂ
ਨਹੀਂ ਘਰ ਕੋਈ ਮੇਜ਼ਬਾਨ ਹੁੰਦਾ
ਗਿਲੇ ਸ਼ਿਕਵੇ, ਹਾਸੇ -ਠੱਠੇ
ਬੇਦਾਵਾ ਦੇ ਗਏ ਸਭ, ਮੈਨੂੰ ਲੱਗਦਾ ਏ
ਦਰਿਆ ਦੁਨੀਆਂ ਦਾ ਪਹਿਲਾਂ ਵਾਂਗੂ ਵਗਦਾ ਏ
ਨਹਿਰ ਮੇਰੇ ਜੀਵਨ ਦੀ…….
ਸਮੁੰਦਰੋਂ ਡੂੰਘੇ, ਅਰਸ਼ੋਂ ਉਚੇ
ਮਨੁੱਖ ਦੇ ਅਹਿਸਾਸ ਹੁੰਦੇ ਨੇ
ਅਹਿਸਾਸ ਹੀ ਜੀਵਨ ਦੀ ਆਸ ਹੁੰਦੇ ਨੇ, ਮੈਨੂੰ ਲੱਗਦਾ ਏ
ਨਹਿਰ ਮੇਰੇ ਜੀਵਨ ਦੀ ਹੀ ਸੁੱਕੀ ਸਿਰਫ
ਦਰਿਆ ਦੁਨੀਆਂ ਦਾ ਪਹਿਲਾਂ ਵਾਂਗੂ ਵਗਦਾ ਏ
9872636037
12.04.2025

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...