
ਜਲੰਧਰ, 12 ਅਪ੍ਰੈਲ – ਸਮਰਾਟ ਸਕੂਲ ਵਿਰਕ (ਜਲੰਧਰ) ਵਿਖੇ ਪੰਜਾਬੀ ਲਿਸਨਰਜ ਕਲੱਬ ਲੈਸਟਰ/ਯੂਕੇ ਦੀ 30 ਵੀ ਵਰੇਗੰਢ ਦੀ ਖੁਸ਼ੀ ਵਿੱਚ ਮਾਂ -ਪੰਜਾਬੀ ਨੂੰ ਸਮਰਪਿਤ ਦਿਹਾੜਾ 15 ਅਪ੍ਰੈਲ 2025 ਨੂੰ ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਵਿਰਕ ਵਿਚ ਜਿਲਾ- ਜਲੰਧਰ ਵਿਖੇ ਵਿਦਿਆਰਥੀਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਬੋਲਣ ਨੂੰ ਉਤਸਾਹਿਤ ਕਰਨ ਲਈ ਮੁਕਾਬਲੇ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਨੂੰ ਚਾਰ- ਭਾਗਾਂ ਵਿੱਚ (1) ਸੁੰਦਰ ਲਿਖਤ ਮੁਕਾਬਲੇ (2) ਬੋਲਣ ( ਕਵਿਤਾ ਅਤੇ ਭਾਸ਼ਣ )ਮੁਕਾਬਲੇ (3) ਰੰਗ-ਭਰਨ ਦੇ ਮੁਕਾਬਲੇ4. ਲੇਖ ( ਸਵੈ-ਲਿਖਤ) ਲਿਖਤ ਮੁਕਾਬਲੇ ‘ਪੰਜਾਬੀ ਲਿਸਨਰਜ ਕਲੱਬ’ ‘ਲੈਸਟਰ 9 ਸਤੰਬਰ 1945 ਤੋਂ ਵਿਦੇਸ਼ਾ ਚ ਰਹਿੰਦੇ ਪੰਜਾਬੀ ਵੀਰਾਂ ਭੈਣਾਂ ਦੇ ਯੋਗਦਾਨ ਨਾਲ ਪੰਜਾਬੀ ਲਿਸਨਰਜ ਕਲੱਬ’ ਮਾਂ-ਬੋਲੀ ਪੰਜਾਬੀ, ਸਿੱਖ ਧਰਮ ਦੇ ਪ੍ਰਚਾਰ – ਪ੍ਰਸਾਰ ਅਤੇ ਪੰਜਾਬੀ ਸਭਿਆਚਾਰ ਦੇ ਸਾਂਭ-ਸੰਭਾਲ ਲਈ ਸੇਵਾ ਨਿਭਾ ਰਿਹਾ ਹੈ।
ਇਸ ਪੰਜਾਬੀਆਂ ਦੇ ਕਲੱਬ ਨੇ ਯੂ. ਕੇ .ਦੀਆਂ ਰਜਿਸਟਰਡ ਚੈਰਟੀਜ ਜਿਵੇਂ ਚਿਲਡਰਨ ਇਨ ਨੀਡ ਵਿਸ਼ਿਸ 4 ਕਿਡਜ਼, ਰੋਕੋ ਕੈਂਸਰ, ਲੈਸਟਰ ਲੋਰਡ ਮੇਅਰ ਚੈਰਿਟੀ ਅਤੇ ਖਾਲਸਾ ਏਡ ਇੰਟਰਨੈਸ਼ਨਲ ਲਈ ਹਜਾਰਾ ਹੀ ਪੋਂਡ ਸੰਗਤ ਅਤੇ ਸਥਾਨਕ ਗੁਰਦੁਆਰਾ ਸਾਹਿਬ ਜੀ ਦੇ ਸਹਿਯੋਗ ਰਾਹੀਂ ਭੇਂਟ ਕੀਤੇ ਹਨ। ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਸ.ਤਰਲੋਚਨ ਸਿੰਘ 58 ਸਾਲ ਪਹਿਲਾਂ ਸ. ਪ੍ਰ . ਸਮਾਰਟ ਸਕੂਲ ਵਿਰਕ ਤੋ ਹੀ ਪੜੇ ਹੋਏ ਹਨ, ਜੋ ਅੱਜ ਕਲ੍ਹ ਵਿਦੇਸ਼ ਵਿੱਚ ਰਹਿ ਰਹੇ ਹਨ ਤੇ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਲਈ ਤਤਪਰ ਰਹਿੰਦੇ ਹਨ ਤੇ ਹੁਣ 15ਅਪ੍ਰੈਲ ਨੂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦਿਹਾੜਾ ਸ.ਪ੍ਰ.ਸਮਾਰਟ ਸਕੂਲ ਵਿਰਕ ਦੇ ਸਮੂਹ ਅਧਿਆਪਕ ਗ੍ਰਾਮ ਪੰਚਾਇਤ ਵਿਰਕ, ਸ਼ਹੀਦ ਭਗਤ ਸਿੰਘ ਲੋਕ ਭਲਾਈ ਯੰਗ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਵਿਦਿ ਦੇ ਮੁਕਾਬਲੇ ਕਰਵਾਉਂਣ ਜਾ ਰਹੇ ਹਨ ।