ਪੰਜਾਬ ਸਰਕਾਰ ਨੇ ਮੁੜ ਤੋਂ IAS ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ, 11 ਅਪ੍ਰੈਲ – ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਕੀਤੇ। ਇਹ ਬਦਲਾਅ ਪ੍ਰਸ਼ਾਸਕੀ ਆਧਾਰ ‘ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿੱਚ ਡੀਕੇ ਤਿਵਾੜੀ ਨੂੰ ਟਰਾਂਸਪੋਰਟ ਵਿਭਾਗ ਤੋਂ ਸੰਸਦੀ ਮਾਮਲਿਆਂ ਦੇ ਵਿਭਾਗ ਵਿੱਚ ਭੇਜਿਆ ਗਿਆ ਹੈ। ਜਦੋਂ ਕਿ ਦਿਲਰਾਜ ਸਿੰਘ (IAS – 2005) ਅਜੇ ਵੀ ਸਿਹਤ ਤੇ ਪਰਿਵਾਰ ਭਲਾਈ ਸਕੱਤਰ, ਖੁਰਾਕ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰਅਤੇ ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨਰ ਦੇ ਅਹੁਦੇ ਸੰਭਾਲਦੇ ਰਹਿਣਗੇ।

ਜਾਣੋ ਹੁਣ ਕਿਹੜੇ ਅਧਿਕਾਰੀ ਨੂੰ ਕਿੱਥੇ ਕੀਤਾ ਗਿਆ ਤੈਨਾਤ ?

ਡੀ. ਕੇ ਤਿਵਾਰੀ, IAS (1994)  ਵਧੀਕ ਮੁੱਖ ਸਕੱਤਰ, ਟਰਾਂਸਪੋਰਟ ਵਿਭਾਗ

ਨਵੀਂ ਤੈਨਾਤੀ

ਵਧੀਕ ਮੁੱਖ ਸਕੱਤਰ, ਸੰਸਦੀ ਕਾਜ ਮਾਮਲੇ ਵਿਭਾਗ (ਸ੍ਰੀ ਦਿਲਰਾਜ ਸਿੰਘ, ਆਈ.ਏ.ਐਸ. ਦੀ ਥਾਂ ਤੇ) 2-ਕਮਲ ਕਿਸ਼ੋਰ ਯਾਦਵ, IAS (2003)

ਨਵੀਂ ਤੈਨਾਤੀ

ਪ੍ਰਬੰਧਕੀ ਸਕੱਤਰ, ਉਦਯੋਗ ਤੇ ਵਣਜ ਵਿਭਾਗ ਅਤੇ ਵਾਧੂ ਚਾਰਜ ਪ੍ਰਬੰਧਕੀ ਸਕੱਤਰ, ਪੂੰਜੀ ਪ੍ਰੋਤਸਾਹਨ ਵਿਭਾਗ ਅਤੇ ਵਾਧੂ ਚਾਰਜ ਪ੍ਰਬੰਧਕੀ ਸਕੱਤਰ, ਸੂਚਨਾ ਤਕਨੀਕ ਉਦਯੋਗ ਤਰੱਕੀ ਵਿਭਾਗ (ਸ੍ਰੀ ਤੇਜਵੀਰ ਸਿੰਘ, ਆਈ.ਏ.ਐਸ. ਨੂੰ ਵਾਧੂ ਚਾਰਜਾਂ ਤੋਂ ਰਲੀਵ ਕਰਦੇ ਹੋਏ 3-ਵਰੁਣ ਰੁਜੂਮ IAS (2004)  ਆਬਕਾਰੀ ਕਮਿਸ਼ਨਰ, ਪੰਜਾਬ ਤੇ ਵਾਧੂ ਚਾਰਜ ਕਰ ਕਮਿਸ਼ਨਰ, ਪੰਜਾਬ

ਨਵੀਂ ਤੈਨਾਤੀ

ਪ੍ਰਬੰਧਕੀ ਸਕੱਤਰ, ਟਰਾਂਸਪੋਰਟ (ਸ੍ਰੀ ਡੀ. ਕੇ. ਤਿਵਾਰੀ, ਆਈ.ਏ.ਐਸ. ਦੀ ਥਾਂ ਤੇ) ਅਤੇ ਵਾਧੂ ਚਾਰਜ ਆਬਕਾਰੀ ਕਮਿਸ਼ਨਰ, ਪੰਜਾਬ ਅਤੇ ਵਾਧੂ ਚਾਰਜ ਕਰ ਕਮਿਸ਼ਨਰ, ਪੰਜਾਬ ਇਸ ਦੇ ਨਾਲ ਹੀ ਨੋਟਿਸ ਉੱਤੇ ਲਿਖਿਆ ਗਿਆ ਹੈ ਕਿ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠ ਲਿਖੇ ਅਨੁਸਾਰ ਅਧਿਕਾਰੀਆਂ ਦੀਆਂ ਬਦਲੀਆਂ/ ਤੈਨਾਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆ ਜਾਂਦੀਆਂ ਹਨ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...