90 ਦਿਨਾਂ ਲਈ ਟੈਕਸ ਤੇ ਰੋਕ ਤੋਂ ਬਾਅਦ ਸ਼ੇਅਰ ਬਜ਼ਾਰ ‘ਚ ਆਈ ਉਛਾਲ

ਮੁੰਬਈ, 11 ਅਪ੍ਰੈਲ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਸਣੇ ਬਹੁਤੇ ਮੁਲਕਾਂ ’ਤੇ ਜਵਾਬੀ ਟੈਕਸ ਲਗਾਉਣ ਦੇ ਫੈਸਲੇ ’ਤੇ 90 ਦਿਨਾਂ ਲਈ ਭਾਵ 9 ਜੁਲਾਈ ਤੱਕ ਰੋਕ ਲਾਉਣ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਕਾਰੋਬਾਰ ਵਿਚ ਸ਼ੂਟ ਵੱਟ ਲਈ ਹੈ। ਬੰਬੇ ਸਟਾਕ ਐਕਸਚੇਂਜ (BSE) ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ Sensex 1210.68 ਅੰਕਾਂ ਦੇ ਉਛਾਲ ਨਾਲ 75,057.83 ਦੇ ਪੱਧਰ ਨੂੰ ਪਹੁੰਚ ਗਿਆ ਹੈ। ਉਧਰ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 388.35 ਅੰਕ ਚੜ੍ਹ ਕੇ 22,787.50 ਨੂੰ ਪਹੁੰਚ ਗਿਆ। ਸੈਂਸੈਕਸ ਪੈਕ ਵਿਚਲੀਆਂ ਫਰਮਾਂ ਵਿਚੋਂ ਟਾਟਾ ਮੋਟਰਜ਼, ਸਨ ਫਾਰਮਾ, ਟਾਟਾ ਸਟੀਲ, ਐੱਚਸੀਐੱਲ ਟੈੱਕ, ਟੈੱਕ ਮਹਿੰਦਰਾ, ਬਜਾਜ ਫਿਨਸਰਵ, ਅਡਾਨੀ ਪੋਰਟਸ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੇ ਵੱਡਾ ਮੁਨਾਫ਼ਾ ਖੱਟਿਆ। ਏਸ਼ੀਅਨ ਪੇਂਟਸ ਤੇ ਨੈਸਲੇ ਦੇ ਸ਼ੇਅਰ ਘਾਟੇ ਵਿਚ ਰਹੇ। ਘਰੇਲੂ ਸ਼ੇਅਰ ਬਾਜ਼ਾਰਾਂ ਦੀ ਮਜ਼ਬੂਤ ​​ਸ਼ੁਰੂਆਤ, ਕਮਜ਼ੋਰ ਅਮਰੀਕੀ ਡਾਲਰ ਅਤੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 51 ਪੈਸੇ ਵਧ ਕੇ 86.17 ’ਤੇ ਪਹੁੰਚ ਗਿਆ।

ਸਾਂਝਾ ਕਰੋ

ਪੜ੍ਹੋ

ਲੋਕ ਲਹਿਰ ਹੀ ਖ਼ਤਮ ਕਰ ਸਕੇਗੀ ਭ੍ਰਿਸ਼ਟਾਚਾਰ

ਪਿਛਲੇ ਦਿਨੀਂ ਭਾਰਤ ਸਰਕਾਰ ਦੇ ਗੁਪਤਚਰ ਵਿਭਾਗ ਦੀ ਇੰਟੈਲੀਜੈਂਸੀ ਏਜੰਸੀ...