
ਨਿਊਯਾਰਕ, 10 ਅਪ੍ਰੈਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਚ ਟੈਰਿਫਾਂ ‘ਤੇ 90 ਦਿਨਾਂ ਲਈ ਰੋਕ ਲਾ ਦਿੱਤੀ ਹੈ ਅਤੇ ਇਸ ਨਾਲ ਅਮਰੀਕਾ ਦੀ ਸਟਾਕ ਮਾਰਕੀਟ ਨੇ ਵਾਧਾ ਦਰਜ ਕੀਤਾ। ਐਸਐਂਡਪੀ 500 ਇੰਡੈਕਸ 9.5% ਵਧ ਗਿਆ, Nasdaq 100 ਨੇ 12% ਦੀ ਛਾਲ ਮਾਰੀ ਅਤੇ ਡਾਓ ਜੋਨਸ 7.9% ਵਧ ਗਿਆ।
ਚੀਨ ‘ਤੇ ਟਰੰਪ ਦੀ ਸਖ਼ਤੀ ਜਾਰੀ
ਹਾਲਾਂਕਿ ਟਰੰਪ ਨੇ 75 ਦੇਸ਼ਾਂ ਲਈ ਟੈਰਿਫ ‘ਤੇ ਵਿਰਾਮ ਦਾ ਐਲਾਨ ਕੀਤਾ, ਪਰ ਚੀਨ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲੀ। ਵ੍ਹਾਈਟ ਹਾਊਸ ਨੇ ਚੀਨੀ ਉਤਪਾਦਾਂ ‘ਤੇ ਟੈਰਿਫ 125% ਕਰ ਦਿੱਤਾ। ਇਹ ਚੀਨ ਵੱਲੋਂ ਅਮਰੀਕੀ ਉਤਪਾਦਾਂ ‘ਤੇ 84% ਟੈਰਿਫ ਲਗਾਉਣ ਦੇ ਜਵਾਬ ‘ਚ ਕੀਤਾ ਗਿਆ।