ਐੱਮ.ਜਗਦੀਸ਼ ਕੁਮਾਰ ਯੂਜੀਸੀ ਚੇਅਰਮੈਨ ਵਜੋਂ ਸੇਵਾਮੁਕਤ

ਨਵੀਂ ਦਿੱਲੀ, 8 ਅਪ੍ਰੈਲ – ਪ੍ਰੋਫੈਸਰ ਐੱਮ.ਜਗਦੀਸ਼ ਕੁਮਾਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਚੇਅਰਮੈਨ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਦਾ ਚੇਅਰਮੈਨ ਵਜੋਂ ਕਾਰਜਕਾਲ ਫਰਵਰੀ 2022 ਵਿਚ ਸ਼ੁਰੂ ਹੋਇਆ ਸੀ। ਯੂਜੀਸੀ ਨੇ ਇਕ ਅਧਿਕਾਰਤ ਬਿਆਨ ਵਿਚ ਪ੍ਰੋ. ਕੁਮਾਰ ਨੂੰ ਉਨ੍ਹਾਂ ਦੀ ਭਵਿੱਖੀ ਯੋਜਨਾਵਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਆਪਣੇ ਕਾਰਜਕਾਲ ਦੌਰਾਨ ਕੁਮਾਰ ਨੇ ਵਿਦਿਆਰਥੀਆਂ ’ਤੇ ਕੇਂਦਰਤ ਕਈ ਸੁਧਾਰ ਲਿਆਂਦੇ ਜਿਨ੍ਹਾਂ ਭਾਰਤ ਵਿਚ ਉੱਚ ਸਿੱਖਿਆ ਦੇ ਦ੍ਰਿਸ਼ ਨੂੰ ਨਵੀਂ ਦਿਸ਼ਾ ਤੇ ਦਸ਼ਾ ਦਿੱਤੀ।

ਸਾਂਝਾ ਕਰੋ

ਪੜ੍ਹੋ