ਨਵੀਂ ਦਿੱਲੀ, 8 ਅਪ੍ਰੈਲ – ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਪੰਜਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਨਤੀਜਿਆਂ ਦਾ ਐਲਾਨ ਸਕੂਲ ਪੱਧਰ ‘ਤੇ ਕੀਤਾ ਗਿਆ ਹੈ। ਇਸ ਤਹਿਤ ਵਿਦਿਆਰਥੀ ਆਪਣੇ ਨਤੀਜੇ ਦੀ ਜਾਂਚ ਕਰਨ ਲਈ ਸੰਬੰਧਿਤ ਸਕੂਲਾਂ ਨਾਲ ਸੰਪਰਕ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਪੰਜਵੀਂ ਕਲਾਸ ਦਾ ਪਾਸ ਪ੍ਰਤੀਸ਼ਤ 99.54% ਦਰਜ ਕੀਤਾ ਗਿਆ ਹੈ। ਇਹ ਵੀ ਜਾਣਨਾ ਜ਼ਰੂਰੀ ਹੈ ਕਿ ਬੋਰਡ ਆਮ ਤੌਰ ‘ਤੇ ਆਪਣੀ ਅਧਿਕਾਰਤ ਵੈਬਸਾਈਟ pseb.ac.in ‘ਤੇ ਨਤੀਜੇ ਜਾਰੀ ਕਰਦਾ ਹੈ, ਪਰ ਇਸ ਸਾਲ ਸਕੂਲਾਂ ਵੱਲੋਂ ਨਤੀਜਿਆਂ ਦੀ ਐਲਾਨ ਕੀਤਾ ਗਿਆ ਹੈ। ਯਾਦ ਰਹੇ ਕਿ ਪੰਜਾਬ ਬੋਰਡ ਵੱਲੋਂ ਪੰਜਵੀਂ ਕਲਾਸ ਦੀਆਂ ਪ੍ਰੀਖਿਆਵਾਂ 7 ਤੋਂ 13 ਮਾਰਚ ਤਕ ਲਈਆਂ ਗਈਆਂ ਸਨ।
PSEB 5th Class Result 2025 : ਪੰਜਵੀਂ ਕਲਾਸ ਦੇ ਨਤੀਜਿਆਂ ‘ਚ ਇਹ ਵੇਰਵੇ ਸ਼ਾਮਲ ਹੋਣਗੇ
ਪੀਐਸਈਬੀ ਪੰਜਵੀਂ ਕਲਾਸ ਦੇ ਨਤੀਜਿਆਂ ‘ਚ ਵਿਦਿਆਰਥੀ ਜਾਂ ਵਿਦਿਆਰਥਣ ਦਾ ਨਾਮ, ਨਤੀਜੇ ਦਾ ਨਾਮ, ਬੋਰਡ ਦਾ ਨਾਮ, ਰੋਲ ਨੰਬਰ, ਮਾਤਾ-ਪਿਤਾ ਦਾ ਨਾਂ, ਜਨਮ ਤਰੀਕ ਤੇ ਵਿਸ਼ਾ ਵਾਰ ਅੰਕ, ਸਕੂਲ ਜ਼ਿਲ੍ਹਾ, ਕੁੱਲ ਅੰਕ, ਯੋਗਤਾ ਦੀ ਸਥਿਤੀ ਸਮੇਤ ਹੋਰ ਵੇਰਵੇ ਸ਼ਾਮਲ ਹੋਣਗੇ।
PSEB 5th Class Result 2025 : 99.55% ਲੜਕੀਆਂ ਨੇ ਪੰਜਵੀਂ ਦੀ ਪ੍ਰੀਖਿਆ ਪਾਸ ਕੀਤੀ
ਇਸ ਪ੍ਰੀਖਿਆ ‘ਚ ਇਕ ਰਿਪੋਰਟ ਅਨੁਸਾਰ, ਲੜਕੀਆਂ ਦਾ ਪਾਸ ਪ੍ਰਤੀਸ਼ਤ 99.55% ਦਰਜ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ‘ਚ 94,209 ਲੜਕੀਆਂ ‘ਚੋਂ 93,790 ਪਾਸ ਹੋਈਆਂ ਜਦਕਿ ਗੈਰ-ਸਰਕਾਰੀ ਸਕੂਲਾਂ ‘ਚ 48,272 ਵਿੱਚੋਂ 48,054 ਨੇ ਪ੍ਰੀਖਿਆ ਪਾਸ ਕੀਤੀ।
PSEB 5th Class Result 2025 : ਅੰਕਾਂ ਤੋਂ ਨਾਖੁਸ਼ ਵਿਦਿਆਰਥੀ ਦੁਬਾਰਾ ਮੁਲਾਂਕਣ ਲਈ ਦੇ ਸਕਦੇ ਹਨ ਅਰਜ਼ੀ
ਪੰਜਵੀਂ ਜਮਾਤ ‘ਚ ਮਿਲੇ ਅੰਕਾਂ ਤੋਂ ਅਸੰਤੁਸ਼ਟ ਵਿਦਿਆਰਥੀ ਆਪਣੀਆਂ ਆਂਸਰ-ਸ਼ੀਟਸ ਦੇ ਦੁਬਾਰਾ ਮੁਲਾਂਕਣ ਲਈ ਅਰਜ਼ੀ ਦੇ ਸਕਦੇ ਹਨ। ਇਸ ਲਈ ਵਿਦਿਆਰਥੀਆਂ ਦੇ ਮਾਤਾ-ਪਿਤਾ ਸੰਬੰਧਤ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ ਤੇ ਉਨ੍ਹਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਅਰਜ਼ੀ ਦੇ ਸਕਦੇ ਹਨ।
PSEB 5th Class Result 2025 : ਪਿਛਲੇ ਸਾਲ 1 ਅਪ੍ਰੈਲ ਨੂੰ ਹੋਇਆ ਸੀ ਨਤੀਜਿਆਂ ਦੀ ਐਲਾਨ
ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 1 ਅਪ੍ਰੈਲ 2024 ਨੂੰ ਪ੍ਰੈਸ ਕਾਨਫਰੰਸ ਰਾਹੀਂ 5ਵੀਂ ਜਮਾਤ ਦੇ ਨਤੀਜੇ ਐਲਾਨੇ ਸਨ। ਇਸ ਤੋਂ ਪਹਿਲਾਂ ਬੋਰਡ ਵੱਲੋਂ 8ਵੀਂ ਕਲਾਸ ਦਾ ਨਤੀਜਾ ਜਾਰੀ ਕੀਤਾ ਗਿਆ ਸੀ।