ਫੇਸਬੁੱਕ ਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ, ਯੂਜ਼ਰਜ਼ ਨੂੰ ਲੌਗਇਨ ਕਰਨ ‘ਚ ਆ ਰਹੀਆਂ ਨੇ ਪ੍ਰੇਸ਼ਾਨੀ

ਚੰਡੀਗੜ੍ਹ, 25 ਮਾਰਚ – ਮੈਟਾ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮਾਂ ਫੇਸਬੁੱਕ ਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਹੋਣ ਕਰਕੇ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਲੌਗਇਨ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੁਤੰਤਰ outage ਟਰੈਕਿੰਗ ਵੈੱਬਸਾਈਟ Downdetector ਮੁਤਾਬਕ ਦੋਵਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਯੂਜ਼ਰਜ਼ ਨੇ ਸਵੇਰੇ 9 ਵਜੇ (ਈਸਟਰਨ ਸਮੇਂ ਮੁਤਾਬਕ) ਤਕਨੀਕੀ ਨੁਕਸ ਦੀ ਸ਼ਿਕਾਇਤ ਕੀਤੀ। ਯੂਜ਼ਰਜ਼, ਖਾਸ ਕਰਕੇ ਅਮਰੀਕਾ ਵਿਚ, ਨੇ ਸ਼ਿਕਾਇਤ ਕੀਤੀ ਕਿ ਉਹ ਇਨ੍ਹਾਂ ਦੋਵਾਂ ਪਲੈਟਫਾਰਮਾਂ ’ਤੇ ਆਪਣੇ ਸਟੋਰੀਜ਼ ਤੇ ਤਸਵੀਰਾਂ ਨਹੀਂ ਦੇਖ ਪਾ ਰਹੇ ਹਨ।

ਸਰਵਰ ਡਾਊਨ ਹੋਣ ਦੇ ਕਾਰਨਾਂ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ ਤੇ ਇਹ ਦੋਵੇਂ ਸੋਸ਼ਲ ਮੀਡੀਆ ਪਲੈਟਫਾਰਮ ਕਦੋਂ ਤੱਕ ਮੁੜ ਚਾਲੂ ਹੋਣਗੇ, ਇਸ ਬਾਰੇ ਵੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਉਂਝ ਸੋਸ਼ਲ ਮੀਡੀਆ ਪਲੈਟਫਾਰਮਾਂ ’ਚ ਪਏ ਨੁਕਸ ਕਰਕੇ ਪੂਰੇ ਅਮਰੀਕਾ ਵਿਚ ਯੂਜ਼ਰਜ਼ ਅਸਰਅੰਦਾਜ਼ ਹੋਏ। ਉਧਰ ਮੈਟਾ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਸਾਂਝਾ ਕਰੋ

ਪੜ੍ਹੋ