
ਫਗਵਾੜਾ, 14 ਮਾਰਚ ( ਏ.ਡੀ.ਪੀ. ਨਿਊਜ਼ ) ਸਮੂਹ ਨਗਰ ਨਿਵਾਸੀ, ਇਲਾਕਾ ਨਿਵਾਸੀ ਅਤੇ ਐਨ.ਆਰ.ਆਈ. ਸੰਗਤ ਦੇ ਸਹਿਯੋਗ ਨਾਲ ਹੋਲਾ ਮੁੱਹਲਾ ਲੰਗਰ ਕਮੇਟੀ ਪਲਾਹੀ ਵੱਲੋਂ ਪਲਾਹੀ ਬਾਈਪਾਸ ‘ਤੇ ਭੋਗਪੁਰ ਵਾਲੇ ਸੰਤ ਤਲਵਿੰਦਰ ਸਿੰਘ ਪਰਮੇਸ਼ਰ ਵੱਲੋਂ ਕੀਤੀ ਅਰਦਾਸ ਉਪਰੰਤ ਹੋਲਾ ਮੁਹੱਲਾ ਤੇ ਜਾਣ ਵਾਲੀਆਂ ਸੰਗਤਾਂ ਲਈ ਆਰੰਭਿਆ ਗਿਆ ਜੋ 15 ਮਾਰਚ ਦੇਰ ਸ਼ਾਮ ਤੱਕ ਚੱਲੇਗਾ।

ਇਸ ਸਮੇਂ ਐਨ.ਆਰ.ਆਈ. ਭਜਨ ਸਿੰਘ ਸੱਲ, ਮਹਿੰਦਰ ਸਿੰਘ ਸੱਲ, ਪਲਜਿੰਦਰ ਸਿੰਘ ਸੱਲ, ਕੁਲਵਿੰਦਰ ਸਿੰਘ ਸੱਲ, ਲਖਵਿੰਦਰ ਸਿੰਘ ਬਸਰਾ ਲੰਡਨ ਡਰੀਮ, ਹਰਜਿੰਦਰ ਸਿੰਘ ਬਸਰਾ ਸਮੇਤ ਜਸਵੀਰ ਸਿੰਘ ਬਸਰਾ, ਸੁਖਵਿੰਦਰ ਸਿੰਘ ਸੱਲ, ਪੀਟਰ ਕੁਮਾਰ ਪੰਚ, ਰਵਿੰਦਰ ਸਿੰਘ ਸੱਗੂ ਪੰਚ, ਸੁਰਜਨ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਫੋਰਮੈਨ, ਗੋਬਿੰਦ ਸਿੰਘ, ਮਦਨ ਲਾਲ, ਰਵੀਪਾਲ ਪੰਚ, ਸੁਮਨ ਸਿੰਘ, ਰਣਜੀਤ ਸਿੰਘ ਮੈਨੇਜਰ, ਗੁਰਨਾਮ ਸਿੰਘ ਸੱਲ, ਹਰਮੇਲ ਸਿੰਘ ਗਿੱਲ, ਦਰਬਾਰਾ ਸਿੰਘ ਸਾਬਕਾ ਸਰਪੰਚ, ਸੰਨੀ ਚੰਦੜ ਪੰਚ, ਗੁਰਚਰਨ ਸਿੰਘ ਪੰਚ, ਗੁਰਬਖ਼ਸ਼ ਕੌਰ ਪੰਚ, ਜਸਵਿੰਦਰ ਰਾਮ ਸਾਬਕਾ ਪੰਚ, ਪਾਲਾ ਸੱਲ, ਨਿਰਮਲ ਜੱਸੀ, ਬਲਵਿੰਦਰ ਸਿੰਘ ਸੱਲ, ਕੁਲਵਿੰਦਰ ਸਿੰਘ ਸੱਲ ਆਦਿ ਹਾਜ਼ਰ ਸਨ।
