ਆਪ’’ ਆਗੂ ਨੀਲ ਗਰਗ ਨੇ ਦਿੱਲੀ ’ਚ ਹੋ ਰਹੀ ਪੰਜਾਬ ਕਾਂਗਰਸ ਦੀ ਮੀਟਿੰਗ ‘ਤੇ ਉਠਾਏ ਸਵਾਲ

ਨਵੀਂ ਦਿੱਲੀ, 13 ਮਾਰਚ – ਆਪ’ ਆਗੂ ਨੀਲ ਗਰਗ ਨੇ ਦਿੱਲੀ ’ਚ ਹੋ ਰਹੀ ਪੰਜਾਬ ਕਾਂਗਰਸ ਦੀ ਮੀਟਿੰਗ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਾਂਗਰਸ ਦੀ ਲੀਡਰਸ਼ਿਪ ਅਕਸਰ ਆਮ ਆਦਮੀ ’ਤੇ ਤੰਜ ਕੱਸਦੀ ਰਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ‘ਆਪ’ ਨੂੰ ਦਿੱਲੀ ਤੋਂ ਸਰਕਾਰ ਚਲਾਉਣ ਦੇ ਦੋਸ਼ ਲਗਾਉਂਦੀ ਹੈ , ਪਰ ਅੱਜ ਪ੍ਰਤਾਪ ਸਿੰਘ ਬਾਜਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਪੰਜਾਬ ਕਾਂਗਰਸ ਦੀ ਦਿੱਲੀ ਵਿਚ ਮੀਟਿੰਗ ਕਿਉਂ ਹੋ ਰਹੀ ਹੈ। ਪੰਜਾਬ ਕਾਂਗਰਸ ਦੇ ਲੀਡਰ ਦਿੱਲੀ ਬੈਠੇ ਹਨ। ਸਾਬਕਾ ਮੁੱਖ ਮੰਤਰੀ ਛੱਤੀਸ਼ਗੜ੍ਹ ਦੇ ਭੁਪੇਸ਼ ਬਘੇਲ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਹਨ ਉਹ ਵੀ ਮੀਟਿੰਗ ਵਿਚ ਮੌਜੂਦ ਹਨ। ਨੀਲ ਗਰਗ ਨੇ ਕਿਹਾ ਕਿ ਰਾਹੁਲ ਤੇ ਖੜਗੇ ਮੀਟਿੰਗ ਲਈ ਪੰਜਾਬ ਕਿਉਂ ਨਹੀਂ ਆਏ ?

ਨੀਲ ਗਰਗ ਨੇ ਪੁੱਛਿਆ ਕਿ ਜਦੋਂ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਦਿੱਲੀ ਵਿਚ ਰਹਿੰਦੀ ਹੈ ਤਾਂ ਇਹ ਕੁਦਰਤੀ ਹੈ ਕਿ ਹਾਈਕਮਾਂਡ ਆਪਣੇ ਵਰਕਰਾਂ ਨੂੰ ਦਿੱਲੀ ਬੁਲਾਉਂਦੀ ਰਹਿੰਦੀ ਹੈ। ਜੇਕਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕਜੇਰੀਵਾਲ ਪੰਜਾਬ ਦੀ ਆਪ ਲੀਡਰਸ਼ਿਪ ਨੂੰ ਦਿੱਲੀ ਬੁਲਾਉਂਦੇ ਹਨ ਤਾਂ ਕਾਂਗਰਸੀਆਂ ਨੂੰ ਇਤਰਾਜ਼ ਹੋ ਜਾਂਦਾ ਹੈ ਤੇ ਅੱਜ ਉਹ ਖ਼ੁਦ ਦਿੱਲੀ ਜਾ ਕੇ ਆਪਣੀ ਹਾਈ ਕਮਾਂਡ ਨਾਲ ਮੀਟਿੰਗ ਕਰ ਰਹੇ ਹਨ।

ਸਾਂਝਾ ਕਰੋ

ਪੜ੍ਹੋ