ਲੰਮਾ ਸਮਾਂ ਬੀਤਣ ਦੇ ਬਾਵਜੂਦ ਲੇਬਰ ਉਸਾਰੀ ਕਾਮਿਆਂ ਲਈ ਬੈਠਣ ਲਈ ਸ਼ੈੱਡ ਦਾ ਪ੍ਰਬੰਧ ਨਹੀਂ ਕਰ ਸਕੀ ਸਰਕਾਰ –  ਕ੍ਰਿਸ਼ਨ ਚੌਹਾਨ

ਉਸਾਰੀ ਕਾਮਿਆਂ ਦੀਆਂ ਮੰਗਾਂ ਸਬੰਧੀ ਜਥੇਬੰਦੀ ਸੰਘਰਸ਼ ਕਰਾਂਗੇ – ਸੁਖਪਾਲ ਸਿੰਘ ਚੌਹਾਨ ਉੱਭਾ
————
ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ 20 ਜੁਲਾਈ  ਪਿਛਲੇ ਲੰਮੇ ਸਮੇਂ ਤੋਂ ਉਸਾਰੀ ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨ ਨੂੰ ਸਰਕਾਰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਲੰਮਾ ਸਮਾਂ  ਬੀਤਣ ਦੇ ਬਾਵਜੂਦ ਉਸਾਰੀ ਕਾਮਿਆਂ ਲਈ ਬੈਠਣ ਲਈ ਸਰਕਾਰ ਵੱਲੋਂ ਕੋਈ ਲੇਬਰ ਸ਼ੈੱਡ ਨਹੀਂ ਬਣਾਏ ਗਏ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕੀਤਾ। ਇਸ ਸਮੇਂ ਉਹਨਾਂ ਕਿਹਾ ਕਿ ਲਾਭਪਾਤਰੀ ਕਾਪੀਆਂ ਬਣਾਉਣ ਸਮੇਂ ਸੁਵਿਧਾ ਕੇਂਦਰਾਂ ਰਾਹੀਂ ਲਾਭਪਾਤਰੀਆਂ ਦੀ ਹੋ ਰਹੀ ਲੁੱਟ ਅਤੇ ਖੱਜਲ-ਖੁਆਰੀ ਤੁਰੰਤ ਦਖਲ ਦੇ ਕੇ ਰੋਕਿਆ ਜਾਵੇ। ਜੇਕਰ ਲੋੜਵੰਦ ਲਾਭਪਾਤਰੀਆਂ ਨਾਲ ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬੰਦ ਨਾ ਕੀਤੀ ਗਈ ਤਾਂ ਮਜਬੂਰਨ ਜਥੇਬੰਦੀ ਨੂੰ ਸੰਘਰਸ਼ ਵਿੱਢਣਾ ਪਵੇਗਾ। ਇਸ ਸਮੇਂ ਜਥੇਬੰਦੀ ਦੇ ਆਗੂ ਸੁਖਪਾਲ ਸਿੰਘ ਚੌਹਾਨ ਉੱਭਾ, ਸੁਖਦੇਵ ਸਿੰਘ ਮਾਨਸਾ, ਮੱਖਣ ਸਿੰਘ ਖੋਖਰ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਵਜੀਫਾ, ਪੈਨਸ਼ਨਾਂ ਤੇ ਬਣਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਸਹੂਲਤਾਂ ਵੱਲ਼ ਧਿਆਨ ਦਿੱਤਾ ਜਾਵੇ।

ਸਾਂਝਾ ਕਰੋ

ਪੜ੍ਹੋ

ਕਵਿਤਾ/ਨਜ਼ਮ/ਸੁਖਦੇਵ ਫਗਵਾੜਾ

ਕਿੰਤੂ ਪ੍ਰੰਤੂ ਕਰਨਾ ਜੇ ਤੂੰ ਸਿੱਖ ਜਾਏਗਾ ਹੋਣੀ ਨੂੰ ਅਣਹੋਣੀ...