ਪੱਤਰਕਾਰੀ ਦੀ ਵੀਰਾਂਗਣ ਮਨਧੀਰ ਕੌਰ ਮਨੂੰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ!

ਮਨਧੀਰ ਕੌਰ ਮਨੂੰ ਪੰਜਾਬੀ ਪੱਤਰਕਾਰੀ ਦੀ ਉਹ ਸ਼ਖ਼ਸੀਅਤ ਹੈ ਜਿਸਨੇ ਕੈਨੇਡਾ ਦੀ ਧਰਤੀ ਉੱਤੇ ਪੰਜਾਬੀ ਭਾਸ਼ਾ, ਪੰਜਾਬੀ ਬੋਲੀ, ਸੱਭਿਆਚਾਰ ਤੇ ਜੀਵਨ ਸ਼ੈਲੀ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ।ਚਾਰ ਦਹਾਕੇ ਪਹਿਲਾਂ ਉਹਨਾਂ ਕੈਨੇਡਾ ਜਾ ਕੇਆਪਣਾ ਰੇਡੀਓ ਤੇ ਟੈਲੀਵਿਜ਼ਨ ਸੰਸਥਾ ਕਾਇਮ ਕੀਤੀ। ਇਸ ਵਿੱਚ ਉਹਨਾਂ ਹਜ਼ਾਰਾਂ ਕਲਮਾਂ ਤੇ ਕਲਾਕਾਰਾਂ, ਫ਼ਨਕਾਰਾਂ ਨੂੰ ਲੋਕਾਂ ਦੇ ਨਾਲ਼ ਮਿਲਾਇਆ। ਉਹਨਾਂ ਨੇ ਜ਼ਿੰਦਗੀ ਦਾ ਸਫ਼ਰ ਜਗਤਾਰ ਸਿੰਘ ਨੇ ਸ਼ੁਰੂ ਕੀਤਾ। ਉਹ ਉਸਦੇ ਨਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦਾ ਰਿਹਾ। ਉਹ ਅਜਿਹਾ ਤੁਰਿਆ ਕਿ ਸਦਾ ਲਈ ਹੈ ਤੋਂ ਸੀ ਬਣ ਗਿਆ।

ਨਾਮੁਰਾਦ ਬੀਮਾਰੀ ਕੈਂਸਰ ਨੇ ਉਸਨੂੰ ਕਈ ਸਾਲ ਆਪਣੀ ਲਪੇਟ ਵਿੱਚ ਉਲਝਾਈ ਰੱਖਿਆ। ਜਦੋਂ ਬੱਚੇ ਉਡਾਰ ਹੋਏ ਤਾਂ ਜਗਤਾਰ ਸਿੰਘ ਸਾਥ ਛੱਡ ਗਿਆ। ਪਰ ਮਨਧੀਰ ਮਨੂੰ ਨੇ ਇਸ ਦਰਦ ਨੂੰ ਪੀ ਲਿਆ। ਹੁਣ ਉਹ ਇਕੱਲਿਆਂ ਹੀ ਰੇਡੀਓ ਤੇ ਟੈਲੀਵਿਜ਼ਨ ਪ੍ਰੋਗਰਾਮ ਕਰਦੀ ਹੈ। ਅੱਜਕੱਲ੍ਹ ਉਹ ਵਤਨ ਫ਼ੇਰੀ ਉਤੇ ਆਪਣੇ ਪੁਰਖਿਆਂ ਦੀ ਧਰਤੀ ਨੂੰ ਸਜਦਾ ਕਰਨ ਆਈ ਹੋਈ ਹੈ। ਅੱਜ ਸਾਡੀ ਇਸ ਵੀਰਾਂਗਣ ਭੈਣ ਦਾ ਜਨਮ ਦਿਨ ਹੈ। ਦਿਓ ਮੁਬਾਰਕਾਂ ਜੀ। ਉਸਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸ਼ਾਲਾ! ਜੁਗ ਜੁਗ ਜੀਵੇ।

ਬੁੱਧ ਸਿੰਘ ਨੀਲੋਂ

ਸਾਂਝਾ ਕਰੋ

ਪੜ੍ਹੋ