ਉੱਧਰ ਦੇਖੋ!
ਮੇਰੀ ਸ਼ਾਦੀ
ਟੰਗੀ ਪਈ ਹੈ
ਕਈ ਸਾਲਾਂ ਤੋਂ
ਕੰਧ ਦੀ ਕਿੱਲੀ ‘ਤੇ
ਇੱਕ ਤਮਗੇ ਦੀ ਤਰ੍ਹਾਂ
ਤੇ ਤੁਸੀਂ
ਕਦੀ-ਕਦਾਈਂ
ਨਿੱਕਲ ਆਉਂਦੇ ਹੋ
ਉਸ ਤਮਗੇ ਦੇ ਪਿੱਛੋਂ
ਕਿਸੇ
ਮਹਿਮਾਨ ਦੀ ਤਰ੍ਹਾਂ
ਮੈਂ ਸਮਝਦੀ ਸੀ
ਕਦੇ
ਕਿ ਪਿਆਰ ‘ਚ
‘ਮੈਂ’
ਹੋ ਗਈ ਹਾਂ ਤੁਸੀਂ
ਤੇ ਤੁਸੀਂ ‘ਮੈਂ’
ਪਰ
ਤੁਹਾਡਾ ‘ਮੈਂ’
ਇੱਕ ਸੁਬ੍ਹਾ
ਉੱਠ ਕੇ
ਆਪਣੇ ਰਾਹ
ਪੈ ਗਿਆ
ਤੇ ਮੇਰਾ ‘ਮੈਂ
ਇਕੱਲਾ ਹੀ
ਇਧਰੇ-ਕਿਧਰੇ
‘ਅਸੀਂ’ ਨਾ ਹੋਣ ਦੀ
ਕਸਕ ‘ਚ ਤੜਫ਼ਦਾ
ਰਹਿ ਗਿਆ
ਮੈਂ ਕੀ ਚਾਹੁੰਦੀ ਸੀ?
ਚਾਹੁੰਦੀ ਸੀ
ਤੁਸੀਂ ਇਕੱਲੇ ਚੱਲੋ
ਮੈਂ ਵੀ ਇਕੱਲੀ ਚੱਲਾਂ
ਫਿਰ ਵੀ ਦੋਵੇਂ
ਨਾਲੋ-ਨਾਲ ਚੱਲੀਏ
ਦੁਨੀਆਂ ਨੂੰ
ਮੈਂ ਦੇਖਾਂ
ਕਦੀ
ਪੁਰਸ਼ ਨਜ਼ਰੀਏ ਤੋਂ
ਤੁਸੀਂ ਦੇਖੋਂ
ਕਦੀ
ਨਾਰੀ ਨਜ਼ਰੀਏ ਤੋਂ
ਤੁਸੀਂ ਜਾਣੋਂ
ਕਦੀ
ਮੈਨੂੰ ਮੇਰੀ ਤਰ੍ਹਾਂ
ਮੈਂ ਜਾਣਾਂ
ਕਦੀ
ਤੁਹਾਨੂੰ ਤੁਹਾਡੀ ਤਰ੍ਹਾਂ
ਕਦੇ
ਦੋਵਾਂ ਦੀਆਂ ਅੱਖਾਂ
ਇੱਕੋ ਵੇਲੇ ਕੁਸ਼ ਦੇਖਣ
ਤਾਂ
ਉੱਛਲ ਪਈਏ ਅਸੀਂ
ਦੋਵੇਂ ਖੁਸ਼ੀ ਨਾਲ
ਪਰ
ਚਲਦੇ ਚਲਦੇ
ਤੁਸੀਂ
ਮੁਸਾਫ਼ਿਰ ਬਣੇ ਰਹੇ
ਮੈਂ ਵੀ
ਮੁਸਾਫ਼ਿਰ ਬਣ ਗਈ
ਸੋਚਦੀ ਹਾਂ
ਆਪਣੇ ਸਫ਼ਰ ‘ਚ
ਕਿਉਂ
ਨਹੀਂ ਹੋ ਸਕੇ
ਆਪਾਂ
ਹਮਸਫ਼ਰ
—ਜਸੰਤਾ
(ਆਦਿਵਾਸੀ ਕਵਿੱਤਰੀ)
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005