ਮਹਾਂਕੁੰਭ ਵਿਚ ਬੱਝਿਆ ਵਿੱਤੀ ਖ਼ੁਸ਼ਹਾਲੀ ਦਾ ਮੁੱਢ

ਸਾਡੇ ਰਿਸ਼ੀਆਂ ਤੇ ਮੁਨੀਆਂ ਨੇ ਸਾਡੀ ਜੀਵਨ ਰਚਨਾ ਨੂੰ ਵਿਵਸਥਤ ਵਿਧਾਨ ਵਿਚ ਪੁਰਸ਼ਾਰਥ ਦੇ ਚਾਰ ਅੰਗਾਂ ਅਰਥਾਤ ਧਰਮ, ਅਰਥ, ਕਾਮ, ਮੋਕਸ਼ ਨਾਲ ਜੋੜਿਆ ਹੈ। ਇਹ ਚਾਰੋਂ ਪੁਰਸ਼ਾਰਥ ਵੱਖ-ਵੱਖ ਨਹੀਂ ਹਨ। ਧਰਮ ਵਿਚ ਅਰਥ, ਕਾਮ, ਮੋਕਸ਼ ਅਤੇ ਅਰਥ ਵਿਚ ਧਰਮ, ਕਾਮ, ਮੋਕਸ਼ ਅਤੇ ਕਾਮ ਵਿਚ ਧਰਮ, ਅਰਥ ਅਤੇ ਮੋਕਸ਼ ਜੁੜੇ ਹੋਏ ਹਨ। ਇਸ ਤਰ੍ਹਾਂ ਮੋਕਸ਼ ਵੀ ਬਿਨਾਂ ਧਰਮ, ਅਰਥ, ਕਾਮ ਦੇ ਸੰਭਵ ਨਹੀਂ ਹੈ। ਇਹੀ ਭਾਰਤ ਦਾ ਦਰਸ਼ਨ, ਦ੍ਰਿਸ਼ਟੀ ਅਤੇ ਵਿਚਾਰ ਹੈ। ਇਸ ਦ੍ਰਿਸ਼ਟੀ ਨਾਲ ਜਦ ਅਸੀਂ ਪ੍ਰਯਾਗ ਵਿਚ ਪਾਵਨ ਤ੍ਰਿਵੇਣੀ ਦੇ ਤਟ ’ਤੇ ਪੂਰਨ ਹੋਏ ਮਹਾਂਕੁੰਭ 2025 ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਨਿਸ਼ਚਤ ਤੌਰ ’ਤੇ ਇਕ ਅਤਿਅੰਤ ਹਾਂ-ਪੱਖੀ ਅਤੇ ਪ੍ਰੇਰਨਾਦਾਇਕ ਮੌਕੇ ਦੇ ਰੂਪ ਵਿਚ ਦਿਸਦਾ ਹੈ। ਇੱਥੇ ਰੂਹਾਨੀ ਭਾਵਨਾ ਨਾਲ ਭਰਪੂਰ ਕਰੋੜਾਂ ਸ਼ਰਧਾਲੂ ਇਸ ਮਹਾ-ਆਯੋਜਨ ਵਿਚ ਆਏ ਅਤੇ ਸ਼ਰਧਾਲੂਆਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨਾਲ-ਨਾਲ ਅਨੇਕ ਸੰਸਥਾਵਾਂ ਅਤੇ ਉੱਦਮੀਆਂ ਨੇ ਖ਼ੁਦ ਨੂੰ ਇਸ ਮੌਕੇ ਨਾਲ ਜੋੜਿਆ।

ਆਰਥਿਕ ਦ੍ਰਿਸ਼ਟੀ ਨਾਲ ਇਸ ’ਤੇ ਵਿਚਾਰ ਕਰਦੇ ਸਮੇਂ ਇਸ ਵਿਚ ਤਤਕਾਲੀ ਅਤੇ ਲੰਬੇ ਸਮੇਂ ਦੇ ਅਸਰ ਸਪਸ਼ਟ ਦਿਖਾਈ ਦਿੰਦੇ ਹਨ। ਕੇਂਦਰ ਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਅੰਦਰੂਨੀ ਬੁਨਿਆਦੀ ਢਾਂਚਾ ਅਰਥਾਤ ਸੜਕ, ਰੇਲ, ਏਅਰਪੋਰਟ, ਬਿਜਲੀਕਰਨ ਆਦਿ ਬੰਦੋਬਸਤਾਂ ਦਾ ਜਿਸ ਰੂਪ ਵਿਚ ਵਿਕਾਸ ਹੋਇਆ ਹੈ, ਉਸ ਦਾ ਨਿਵੇਸ਼ ਦੀ ਦ੍ਰਿਸ਼ਟੀ ਨਾਲ ਪ੍ਰਯਾਗ ਨੂੰ ਤਤਕਾਲੀ ਤੇ ਲੰਬੇ ਸਮੇਂ ਲਈ, ਅਰਥਾਤ ਦੋਵੇਂ ਤਰ੍ਹਾਂ ਦਾ ਲਾਹਾ ਮਿਲਣਾ ਸੁਭਾਵਕ ਹੈ। ਯਾਤਰੀਆਂ ਨਾਲ ਜੁੜੀ ਸੁਵਿਧਾ ਦੇ ਪੱਖੋਂ ਸਬੰਧਤ ਅਦਾਰੇ ਅਤੇ ਉੱਦਮ ਪ੍ਰਯਾਗ ਵਿਚ ਚੁਫੇਰੇ ਉੱਦਮੀਆਂ ਨੇ ਖੜ੍ਹੇ ਕੀਤੇ ਜਿਸ ਦਾ ਤਤਕਾਲੀ ਲਾਹਾ ਤਾਂ ਮਿਲਿਆ ਹੀ, ਨਾਲ ਹੀ ਆਉਣ ਵਾਲੇ ਸਮੇਂ ਵਿਚ ਨਿਸ਼ਚਤ ਤੌਰ ’ਤੇ ਇਹ ਪ੍ਰਯਾਗ ਵਿਚ ਉੱਦਮਸ਼ੀਲਤਾ ਦੇ ਵਾਧੇ ਵਾਲੇ ਪਾਸੇ ਅਤਿਅੰਤ ਅਸਰਦਾਰ ਤੇ ਹਾਂ-ਪੱਖੀ ਯਤਨ ਸਿੱਧ ਹੋਵੇਗਾ।

ਸ਼ਰਧਾਲੂ ਯਾਤਰੀਆਂ ਦਾ ਲਗਪਗ ਡੇਢ ਮਹੀਨੇ ਤੱਕ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਤੇਜ਼ੀ ਨਾਲ ਆਉਣਾ ਜਿਸ ਤਰ੍ਹਾਂ ਦਿਸਿਆ ਹੈ, ਉਸ ਨਾਲ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਇੰਨਾ ਹੀ ਨਹੀਂ, ਇਸ ਕਾਰਨ ਆਮਦਨ ਤੇ ਰੁਜ਼ਗਾਰ ਸਿਰਜਣਾ ਲਈ ਯਾਤਰੀਆਂ ਦੀ ਸੁਵਿਧਾ ਨਾਲ ਜੁੜੇ ਹਰ ਖੇਤਰ ਵਿਚ ਜਿਸ ਤਰ੍ਹਾਂ ਉੱਦਮ, ਅਦਾਰੇ ਤਾਮੀਰ ਹੋਏ, ਉਸ ਦੇ ਆਧਾਰ ’ਤੇ ਪੱਕੇ ਤੌਰ ’ਤੇ ਹਜ਼ਾਰਾਂ ਕਰੋੜ ਦੀ ਆਮਦਨ ਦੀ ਸਿਰਜਣਾ ਹੋਈ ਜਿਸ ਵਿਚ ਵਿਅਕਤੀਆਂ, ਸੰਸਥਾਵਾਂ ਦੇ ਨਾਲ-ਨਾਲ ਸਰਕਾਰ ਦੀ ਆਮਦਨ ਵਿਚ ਵੀ ਵਾਧਾ ਸਪਸ਼ਟ ਦਿਖਾਈ ਦਿੰਦਾ ਹੈ।

ਸਾਂਝਾ ਕਰੋ

ਪੜ੍ਹੋ