ਕੁੰਭ ਦੇ ਮੇਲੇ ਤੇ ਜਿਸ ਤਰ੍ਹਾਂ ਪ੍ਰਸ਼ਾਸਨ ਦੀ ਬਦ ਇੰਤਜਾਮੀ, ਯੋਗੀ ਅਦਿੱਤਿਆਨਾਥ ਦੀ ਪ੍ਰਧਾਨ ਮੰਤਰੀ ਬਣਨ ਦੀ ਭੁੱਖ ਨੇ ਜਿਹੜਾ ਤਮਾਸ਼ਾ ਕੀਤਾ ਹੈ, ਉਸਨੇ ਭਾਰਤੀ ਲੋਕਾਂ ਨੂੰ ਲ਼ਹੂ ਦੇ ਹੰਝੂ ਵਹਾਉਣ ਲਗਾ ਦਿੱਤਾ ਹੈ। ਰਿਪੋਰਟਾਂ ਅਨੁਸਾਰ ਭਗਦੜ ਦੇ ਅੱਧੀ ਦਰਜਨ ਕੇਸ ਸਾਹਮਣੇ ਆਏ। ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਤੇ ਰਾਜ ਸਰਕਾਰ ਨੇ ਇਹਨਾਂ ਹਾਦਸਿਆਂ ਨੂੰ ਛੁਪਾਇਆ ਤੇ ਝੂਠ ਬੋਲਿਆ, ਉਸਨੇ ਲੋਕਾਂ ਦੀ ਹਿੱਕ ਲੂਹ ਦਿੱਤੀ। ਅਜੇ ਤੱਕ ਕੋਈ ਅਧਿਕਾਰਿਕ ਤੌਰ ਉਤੇ ਮਰਨ ਵਾਲਿਆਂ ਤੇ ਗੁੰਮ ਹੋਏ ਸ਼ਰਧਾਲੂਆਂ ਦੀ ਗਿਣਤੀ ਨਹੀਂ ਦੱਸੀ ਜਾ ਰਹੀ। ਭਾਜਪਾ ਨੇ ਇਸ ਕੁੰਭ ਦੇ ਮੇਲੇ ਤੋਂ ਸਿਆਸੀ ਲਾਹਾ ਖੱਟਣ ਲਈ ਹਰ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ। ਅਖੌਤੀ ਧਰਮ ਗੁਰੂਆਂ ਨੇ ਇਸ ਮੇਲੇ ਵਿੱਚ ਪੁੱਜਣ ਲਈ ਘਟੀਆ ਕਿਸਮ ਦੀ ਸ਼ਬਦਾਵਲੀ ਵਰਤੀ। ਦੇਸ਼ ਦੇ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਉਹਨਾਂ ਦਾ ਵਾਲ਼ੀ ਵਾਰਿਸ ਕੋਈ ਨਹੀਂ। ਯੂਪੀ ਸਰਕਾਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਈ ਹੈ। ਗੰਗਾ ਇਸ਼ਨਾਨ ਕਰਨ ਨਾਲ ਪਾਪ ਨਹੀਂ ਧੋਏ ਜਾ ਸਕਦੇ। ਇਹ ਤਾਂ ਅਮਲਾਂ ਨਾਲ ਨਬੇੜੇ ਹੋਣੇ ਹਨ। ਜੋਂ ਬੀਜਿਆ ਹੈ, ਉਹ ਵੱਢਣਾ ਪੈਣਾ ਹੈ। ਇਸ ਇਸ਼ਨਾਨ ਨੇ ਕਿੰਨੇ ਘਰਾਂ ਦੇ ਦੀਵੇ ਗੁਲ ਕਰ ਦਿੱਤੇ ਹਨ, ਇਸ ਦੀ ਕੋਈ ਗਿਣਤੀ ਨਹੀਂ ਪਰ ਸੋਸ਼ਲ ਮੀਡੀਏ ਦੀ ਖ਼ਬਰਾਂ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੀਆਂ ਹਨ। ਗੰਗਾ ਇਸ਼ਨਾਨ ਜੋ ਵਕਤ ਦੀ ਲੋੜ ਸੀ, ਇਹ ਪ੍ਰੰਪਰਾ ਹੁਣ ਇਤਿਹਾਸ ਬਣ ਗਈ ਹੈ। ਗ਼ਰੀਬ ਲੋਕਾਂ ਦੀ ਇਹ ਸ਼ਰਧਾ ਹੈ, ਅਮੀਰ ਲੋਕਾਂ ਲਈ ਇਹ ਸੈਰ ਸਪਾਟਾ ਹੈ। ( ਪਿਕਨਿਕ ਮਨਾਉਣ ਦਾ ਸਥਾਨ) ਗੁਰਬਾਣੀ ਵਿੱਚ ਇਸ ਗੰਗਾ ਇਸ਼ਨਾਨ ਦਾ ਖੰਡਨ ਕੀਤਾ ਗਿਆ ਹੈ। ਗੁਰੂ ਨਾਨਕ ਜੀ ਰਾਗ ਸੂਹੀ ਵਿੱਚ ਆਖਦੇ ਹਨ; ਨਾਵਣ ਚਲੇ ਤੀਰਥੀਂ ਮਨਿ ਖੋਟੇ ਤਨਿ ਚੋਰ ।। ਇਕ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ।। ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ।। ਸਾਧ ਭਲੇ ਅਣ ਨਾਤਿਆ ਚੋਰ ਸਿ ਚੋਰਾਂ ਚੋਰ।। (ਅੰਗ 789) ਇਸੇ ਤਰ੍ਹਾਂ ਜਪੁਜੀ ਸਾਹਿਬ ਵਿੱਚ ਦਰਜ ਹੈ; ਭਰੀਐ ਮਤਿ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ।। —– ਤੀਰਥ ਨਾਇ ਨ ਉਤਰਸਿ ਮੈਲੁ।। ਕਰਮ ਧਰਮ ਸਭਿ ਹਾਉਮੈ ਫੈਲ।। ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ।। ਅਸੀਂ ਗੁਰਬਾਣੀ ਨੂੰ ਪੜ੍ਹਿਆ ਨਹੀਂ, ਸਮਝਿਆ ਨਹੀਂ ਤੇ ਜੀਵਨ ਵਿੱਚ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ, ਇਸੇ ਕਰਕੇ ਅਸੀਂ ਭਟਕ ਦੇ ਫਿਰ ਰਹੇ ਹਾਂ। ਨਾ ਸਾਡੀ ਭਟਕਣਾ ਮੁੱਕਦੀ ਹੈ ਤੇ ਨਾ ਹੀ ਲਾਲਸਾ। ਅਸੀਂ ਭਵਸਾਗਰ ਵਿੱਚ ਗੋਤੇ ਖਾ ਰਹੇ ਹਾਂ। ਅਸੀਂ ਆਪਣੇ ਦੁੱਖ ਦਰਦ ਦੂਰ ਕਰਨ ਲਈ ਕੁਰਾਹੇ ਪੈ ਗਏ ਹਾਂ। ਸਾਡਾ ਦਰਦ ਵਧਦਾ ਜਾ ਰਿਹਾ ਹੈ। ਸਾਨੂੰ ਜੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀ, ਉਹ ਮੰਨਿਆ ਨਹੀਂ। ਤੈ ਕੀ ਦਰਦ ਨਾ ਆਇਆ।। ਜੇ ਜ਼ਿੰਦਗੀ ਵਿੱਚ ਪਰਾਇਆ ਦਰਦ ਮਹਿਸੂਸ ਕਰਨ ਦਾ ਗੁਣ ਨਾ ਹੁੰਦਾ ਤਾਂ ਬੰਦਾ ਵੀ ਬੰਦਾ ਨਹੀਂ, ਸਗੋਂ ਕੁਝ ਹੋਰ ਹੋਣਾ ਸੀ । ਧੁੱਪ ਤੇ ਛਾਂ, ਦਿਨ ਤੇ ਰਾਤ, ਦੁੱਖ ਤੇ ਸੁੱਖ, ਚੁੱਪ ਤੇ ਸ਼ੋਰ, ਖੁਸ਼ੀ ਤੇ ਗਮੀ, ਨੇੜੇ ਤੇ ਦੂਰ, ਸਰਦੀ ਤੇ ਗਰਮੀ, ਜੀਵਨ ਤੇ ਮੌਤ, ਇਹ ਪਉੜੀ ਚੜ੍ਹਦਿਆਂ ਜ਼ਿੰਦਗੀ ਦਾ ਪ੍ਰਵਾਹ ਚੱਲਦਾ ਆਇਆ ਹੈ ਤੇ ਚੱਲਦਾ ਰਹੇਗਾ ? ਹੁਣ ਜਿਸ ਤਰ੍ਹਾਂ ਦਾ ਕੁਹਿਲਣਾ ਸਮਾਂ ਚੱਲ ਰਿਹਾ ਹੈ ਉਸਨੇ ਲੋਕਾਂ ਦੇ ਮਨਾਂ ਅੰਦਰ ਪਦਾਰਥ ਇਕੱਠੇ ਕਰਨ ਦੀ ਹੋੜ ਪੈਦਾ ਕਰ ਦਿੱਤੀ ਹੈ । ਕੁਦਰਤੀ ਸੋਮਿਆਂ ਦੀ ਦੁਰਵਰਤੋਂ ਹੋ ਰਹੀ ਹੈ । ਲਾਲਚੀ ਬਿਰਤੀ ਵਾਲ਼ਿਆਂ ਵੱਲੋਂ ਆਪਣੀਆਂ ਕਈ ਕਈ ਪੁਸ਼ਤਾਂ ਦੇ ਵਿਹਲੇ ਬਹਿ ਕੇ ਖਾਣ ਦਾ ਸਾਜ਼ੋ ਸਾਮਾਨ ਇਕੱਠਾ ਕਰਨ ਲਈ ਧਰਤੀ ਦੀ ਹਿੱਕ ਪਾੜੀ ਜਾ ਰਹੀ ਹੈ । ਇਸ ਨਾਲ਼ ਵਧ੍ਹ ਰਹੀ ਗਰਮਾਇਸ਼ ਕਾਰਨ ਪਾਣੀ ਦਾ ਠੋਸ ਰੂਪ ਤੇਜ਼ੀ ਨਾਲ਼ ਤਰਲ ਰੂਪ ਵਿੱਚ ਬਦਲ ਰਿਹਾ ਹੈ ਜੋ ਮੌਸਮ ਦੇ ਵਿਗਾੜ ਦਾ ਕਾਰਨ ਬਣ ਰਿਹਾ ਹੈ। ਇੰਞ ਲਗਦਾ ਹੈ ਕਿ ਜਿਸ ਪਾਣੀ ਵਿੱਚੋਂ ਜੀਵਨ ਉਗਮਿਆ ਸੀ, ਉਹ ਪਾਣੀ ਹੀ ਇਸ ਜੀਵਨ ਦੇ ਖ਼ਤਮ ਹੋਣ ਦਾ ਕਾਰਨ ਬਣੇਗਾ। ਕੀ ਮਨੁੱਖ ਕੁਦਰਤ ਦੇ ਕਹਿਰ ਤੋਂ ਬੇਖ਼ਬਰ ਹੈ ? ਧਰਤੀ ਦੀ ਅੱਠ ਅਰਬ ਦੀ ਆਬਾਦੀ ਵਿੱਚੋਂ ਕੁਦਰਤੀ ਸੋਮਿਆਂ ਨੂੰ ਤਹਿਸ ਨਹਿਸ ਕਰਨ ਵਾਲ਼ੇ ਬਹੁਤੇ ਨਹੀਂ, ਬਸ ਮੁੱਠੀ ਕੁ ਭਰ ਲੋਕ ਹੀ ਹਨ । ਬਹੁਗਿਣਤੀ ਤਾਂ ਅਜੇ ਵੀ ਕੁਦਰਤ ਦੇ ਅੰਗ ਸੰਗ ਵੱਸਦੀ ਹੈ ਪਰ ਕੁਝ ਬਦਬਖ਼ਤਾਂ ਦੀਆਂ ਗਲ਼ਤੀਆਂ ਦਾ ਖਮਿਆਜ਼ਾ ਪੂਰੀ ਲੋਕਾਈ ਭੁਗਤ ਰਹੀ ਹੈ । ਧਰਤੀ ਦੇ ਕੁਝ ਘਰਾਣਿਆਂ ਨੇ ਆਮ ਲੋਕਾਂ ਨੂੰ ਰੰਡੀ ਤੇ ਮੰਡੀ ਸਮਝਿਆ ਹੋਇਆ ਹੈ। ਉਹ ਆਪਣੀ ਇਜਾਰੇਦਾਰੀ ਦੀ ਸਦਾ ਹੀ ਦੁਰਵਰਤੋਂ ਕਰਦੇ ਹਨ । ਪਹਿਲਾਂ ਜਦੋਂ ਦੁਨੀਆਂ ਵਿੱਚ ਕੋਈ ਲਾਗ ਵਾਲ਼ੀ ਮਹਾਂਮਾਰੀ ਫੈਲਦੀ ਸੀ ਤਾਂ ਉਸਦੀ ਰੋਕਥਾਮ ਲਈ ਸਾਲਾਂਬੱਧੀ ਖੋਜ ਪੜਤਾਲ ਤੋਂ ਬਾਅਦ ਨਵੀਂ ਵੈਕਸੀਨ ਬਣਾਈ ਜਾਂਦੀ ਸੀ। ਪਰ ਹੁਣ ਵੈਕਸੀਨਾਂ ਪਹਿਲਾਂ ਤੇ ਬਿਮਾਰੀਆਂ ਬਾਅਦ ‘ਚ ਪੈਦਾ ਕੀਤੀਆਂ ਜਾਂਦੀਆਂ ਹਨ। ਹੁਣ ਇਸ ਗੱਲ ਦਾ ਕੋਈ ਅਤਾ ਪਤਾ ਨਹੀਂ ਹੈ ਕਿ ਭਵਿੱਖ ਵਿੱਚ ਕਿਸ ਮੰਡੀ ਵਿੱਚ ਕਿਹੜੀ ਚੀਜ਼ ਕਿਸ ਭਾਅ ਵਿਕਣੀ ਹੈ । ਹਰਾ ਇਨਕਲਾਬ ਆਉਣ ਤੇ ਖੇਤੀਬਾੜੀ ਦਾ ਮਸ਼ੀਨੀਕਰਨ ਹੋ ਗਿਆ, ਜਿਸ ਨਾਲ਼ ਜ਼ਿਆਦਾਤਰ ਗਰੀਬ ਤੇ ਅਨਪੜ੍ਹ ਲੋਕਾਂ ਦੇ ਹੱਥਾਂ ਦੀ ਕਿਰਤ ਖੁਸ ਗਈ। ਖੇਤੀਬਾੜੀ ਦੇ ਜਿੰਨੇ ਵੀ ਆਧੁਨਿਕ ਸੰਦ ਹਨ, ਇਹ ਕਿਰਤੀਆਂ ਦੀ ਰੋਜ਼ੀ ਰੋਟੀ ਖੋਹਣ ਵਾਲ਼ੀ ਹਥਿਆਰਬੰਦ ਸੈਨਾ ਹੈ । ਟਰੈਕਟਰ ਨੂੰ ਜੇ ਮਸ਼ੀਨਗੰਨ ਮੰਨ ਲਿਆ ਜਾਵੇ ਤਾਂ ਕੰਬਾਈਨ ਤੋਪ ਜਾਂ ਮਿਜ਼ਾਇਲ ਦੇ ਬਰਾਬਰ ਦਾ ਹਥਿਆਰ ਹੈ। ਇਹਨਾਂ ਨੇ ਕਿਰਤੀਆਂ ਦੇ ਢਿੱਡ ਚੀਰ ਦਿੱਤੇ ਹਨ। ਪਹਿਲਾਂ ਉਹ ਸਾਲ ਭਰ ਦੇ ਦਾਣੇ ਬਣਾ ਲੈਂਦੇ ਸਨ। ਹੁਣ ਉਹ ਸਮਾਂ ਨਹੀਂ ਰਿਹਾ। ਹੁਣ ਇਹ ਪੁੱਠੇ ਅਰਥਾਂ ਵਾਲ਼ੀਆਂ ਗੱਲਾਂ ਸਿੱਧ ਪੱਧਰੇ ਦਿਮਾਗ਼ ਵਾਲਿਆਂ ਦੇ ਸਮਝ ਨਹੀਂ ਪੈਣੀਆਂ । ਕਿਰਤ ਦੀ ਲੁੱਟ ਤੇ ਪੁਲਿਸ ਦੀ ਕੁੱਟ ਇਕ ਬਰਾਬਰ ਹੁੰਦੀ ਹੈ ਪਰ ਸਮਾਜ ਵਿੱਚ ਬਰਾਬਰੀ ਦਾ ਤਾਂ ਕਿੱਧਰੇ ਵੀ ਨਾਮੋ ਨਿਸ਼ਾਨ ਨਹੀਂ ਰਿਹਾ । ਪਹਿਲਾਂ ਜੱਟ ਤੇ ਸੀਰੀ ਦੋਵੇਂ ਕਿਰਤੀ ਸਨ ਪਰ ਹੁਣ ਜੱਟ ਜੱਟ ਹੈ ਤੇ ਸੀਰੀ ਤਾਂ ਖ਼ਤਮ ਹੀ ਹੈ । ਜੱਟ ਤੇ ਸੀਰੀ ਦੀ ਦਿਲੀ ਸਾਂਝ ਦੀ ਥਹੁ ਤਾਂ ਸੰਤ ਰਾਮ ਉਦਾਸੀ ਵਰਗਾ ਕੋਈ ਉਹ ਕਵੀ ਹੀ ਪਾ ਸਕਦਾ ਹੈ, ਜਿਸਦੀਆਂ ਜੜ੍ਹਾਂ ਆਪਣੇ ਵਤਨ ਦੀ ਮਿੱਟੀ ਵਿੱਚ ਡੂੰਘੀਆਂ ਲੱਗੀਆਂ ਹੋਣ: ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ਼ਾਂ ਵਿਚੋਂ ਨੀਰ ਵਗਿਆ । ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ‘ਜੱਗਿਆ’ । ਹੁਣ ਤਾਂ ਸੀਰੀ ਦੀ ਥਾਂ ਮਸ਼ੀਨਰੀ ਆ ਗਈ ਹੈ । ਭਲਿਆਂ ਸਮਿਆਂ ਵਿਚ ਜੱਟ ਤੇ ਸੀਰੀ ਦੀ ਸਾਂਝ ਭਿਆਲ਼ੀ ਨੂੰ ‘ਨਹੁੰ ਤੇ ਮਾਸ ਦਾ ਰਿਸ਼ਤਾ’ ਕਹਿ ਕੇ ਵਡਿਆਇਆ ਜਾਂਦਾ ਸੀ । ਦੋਹਾਂ ਦੇ ਦੁੱਖ ਦਰਦ, ਹਾਸੇ ਮਜ਼ਾਕ, ਚੋਹਲ ਮੋਹਲ, ਨਾਜ਼ ਨਖਰੇ, ਸਭ ਸਾਂਝੇ ਸਨ । ਹੁਣ ਮਸ਼ੀਨਰੀ ਨਾਲ਼ ਤਾਂ ਦੁੱਖ ਵੰਡਾਇਆ ਨਹੀਂ ਜਾ ਸਕਦਾ ਸਗੋਂ ਇਸਨੇ ਤਾਂ ਜ਼ਿਮੀਂਦਾਰ ਦੀਆਂ ਪ੍ਰੇਸ਼ਾਨੀਆਂ ਨੂੰ ਵਧਾਇਆ ਹੀ ਹੈ । ਖੇਤੀਬਾੜੀ ਦੇ ਮਸ਼ੀਨੀਕਰਨ ਤੋਂ ਪਹਿਲਾਂ ਕਿਸਾਨ ਕਿਸਾਨ ਤੇ ਸੀਰੀ ਸੀਰੀ ਸੀ ਪਰ ਜਦ ਖੇਤੀਬਾੜੀ ਦਾ ਮੁਕੰਮਲ ਮਸ਼ੀਨੀਕਰਨ ਹੋ ਗਿਆ ਤਾਂ ਹਰ ਕਿਸਾਨ ਜੱਟ ਹੋ ਗਿਆ । ਫਿਰ ਜੱਟ ਤੋਂ ਜਾਗੀਰਦਾਰ ਹੋ ਗਿਆ । ਜਾਗੀਰਦਾਰੀ ਤੇ ਸਰਮਾਏਦਾਰੀ ਦਾ ਆਪਸੀ ਰਿਸ਼ਤਾ ਵੀ ਨਹੁੰ ਮਾਸ ਵਾਲ਼ਾ ਹੀ ਹੈ । ਇਨ੍ਹਾਂ ਦੋਹਾਂ ਨੇ ਰਲ਼ ਕੇ ਕਿਰਤੀ ਵਰਗ ਨੂੰ ਲੁੱਟਿਆ ਤੇ ਕੁੱਟਿਆ ਹੈ । ਗੀਤਾਂ