CUET PG ਵਿਸ਼ੇ ਅਨੁਸਾਰ ਪ੍ਰੀਖਿਆ ਦੀ ਸਮਾਂ-ਸਾਰਣੀ ਜਾਰੀ

ਨਵੀਂ ਦਿੱਲੀ, 27 ਫਰਵਰੀ – ਯੂਜੀਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) 13 ਮਾਰਚ ਤੋਂ ਇਕ ਅਪ੍ਰੈਲ ਤੱਕ 157 ਵਿਸ਼ਿਆਂ ਲਈ 43 ਸ਼ਿਫਟਾਂ ’ਚ ਕਾਮਨ ਯੂਨੀਵਰਿਸਟੀ ਐਂਟਰੈਸ ਟੈਸਟ (ਪੋਸਟ ਗ੍ਰੈਜੂਏਟ) ਜਾਂ ਸੀਯੂਈਟੀ (ਪੀਜੀ) ਲਵੇਗਾ। ਕਮਿਸ਼ਨ ਮੁਤਾਬਕ ਪ੍ਰੀਖਿਆ 13 ਮਾਰਚ ਤੋਂ ਇਕ ਅਪ੍ਰੈਲ, 2025 ਤੱਕ 90 ਮਿੰਟ ਦੀਆਂ 43 ਸ਼ਿਫਟਾਂ ’ਚ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਮੋਡ ’ਚ ਲਈ ਜਾਵੇਗੀ।

ਇਹ ਪ੍ਰੀਖਿਆ 4,12,024 ਯੂਨਿਕ ਰਜਿਸਟਰਡ ਪ੍ਰੀਖਿਆਰਥੀਆਂ ਵਾਸਤੇ 157 ਵਿਸ਼ਿਆਂ ਲਈ ਲਈ ਜਾਵੇਗੀ, ਜਿਨ੍ਹਾਂ ਨੂੰ ਪਿਛਲੇ ਸਾਲਾਂ ਮੁਤਾਬਕ ਚਾਰ ਟੈਸਟ ਪੇਪਰ ਜਾਂ ਵਿਸ਼ੇ ਚੁਣਨ ਦੀ ਇਜਾਜ਼ਤ ਹੋਵੇਗੀ। 41 ਭਾਸ਼ਾਵਾਂ ਦੇ ਪ੍ਰਸ਼ਨ ਪੱਤਰਾਂ ਨੂੰ ਛੱਡ ਕੇ ਸੀਯੂਟੀ (ਪੀਜੀ) ਦੇ ਪ੍ਰਸ਼ਨ ਪੱਤਰਾਂ ਦਾ ਮਾਧਿਅਮ ਅੰਗਰੇਜ਼ੀ ਤੇ ਹਿੰਦੀ ਹੋਵੇਗਾ। ਐੱਮਟੈੱਕ ਜਾਂ ਹਾਇਰ ਸਾਇੰਸਿਜ਼ ਦੀ ਪ੍ਰੀਖਿਆ ਸਿਰਫ਼ ਅੰਗਰੇਜ਼ੀ ’ਚ ਹੋਵੇਗੀ। ਹਿੰਦੂ ਅਧਿਐੱਨ ਲਈ ਵੀ ਪ੍ਰਸ਼ਨ ਪੱਤਰ ਹਿੰਦੀ ਤੇ ਅੰਗਰੇਜ਼ੀ ’ਚ ਹੋਵੇਗਾ। ਪ੍ਰੀਖਿਆ ਤੋਂ ਕਰੀਬ 10 ਦਿਨ ਪਹਿਲਾਂ ਐੱਨਟੀਏ ਤੇ ਸ਼ਹਿਰ ਦੀ ਸੂਚਨਾ ਦੇਣ ਦੀ ਪਰਚੀ ਮਿਲੇਗੀ। ਜ਼ਿਕਰਯੋਗ ਹੈ ਕਿ ਵਿੱਦਿਆਕ ਸੈਸ਼ਨ 2025-26 ਲਈ ਸੀਯੂਈਟੀ (ਪੀਜੀ) ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੋ ਜਨਵਰੀ ਤੋਂ ਅੱਠ ਫਰਵਰੀ ਤੱਕ ਚੱਲੀ ਸੀ। ਜ਼ਰੂਰੀ ਸੋਧਾਂ ਲਈ 10 ਤੋਂ 12 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਸਾਂਝਾ ਕਰੋ

ਪੜ੍ਹੋ