
ਜਲੰਧਰ, 27 ਫਰਵਰੀ – ਜਲੰਧਰ ਇਨਫੋਰਸਮੈਂਟ ਵਿਭਾਗ ਨੇ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਵੱਡੀਆਂ ਇਮੀਗ੍ਰੇਸ਼ਨ ਕੰਪਨੀਆਂ ‘ਤੇ ਛਾਪੇਮਾਰੀ ਕੀਤੀ ਹੈ। ਕਾਰਵਾਈ ਦੌਰਾਨ, ਈਡੀ ਦੀ ਟੀਮ ਨੇ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਡਿਵਾਈਸ ਅਤੇ 19 ਲੱਖ ਰੁਪਏ ਨਕਦ ਜ਼ਬਤ ਕੀਤੇ। ਈਡੀ ਦੀ ਟੀਮ ਨੇ ਕਈ ਨਿੱਜੀ ਕੰਪਨੀਆਂ ਨਾਲ ਸਬੰਧਤ ਪੰਜ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ।
ਦਿੱਲੀ ਪੁਲਿਸ ਦੀ FIR ਨੂੰ ਆਧਾਰ ਬਣਾਇਆ
ਈਡੀ ਨੇ ਇਹ ਕਾਰਵਾਈ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ FIR ਦੇ ਆਧਾਰ ‘ਤੇ ਕੀਤੀ ਹੈ। ਇਨ੍ਹਾਂ ਕੰਪਨੀਆਂ ਬਾਰੇ ਇੱਕ ਸ਼ਿਕਾਇਤ ਵਿਦੇਸ਼ੀ ਅਪਰਾਧਿਕ ਜਾਂਚ ਦਫ਼ਤਰ, ਅਮਰੀਕੀ ਦੂਤਾਵਾਸ, ਨਵੀਂ ਦਿੱਲੀ ਵੱਲੋਂ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਸਲਾਹਕਾਰ ਧੋਖਾਧੜੀ ਕਰ ਰਹੇ ਸਨ।
ਵਿਦਿਅਕ ਤੇ ਤਜਰਬੇ ਦੇ ਸਰਟੀਫਿਕੇਟਾਂ ‘ਚ ਗੜਬੜੀ
ਈਡੀ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਕੰਪਨੀਆਂ ਨੇ ਅਮਰੀਕਾ ਵਿੱਚ ਪੜ੍ਹਾਈ ਅਤੇ ਕੰਮ ਕਰਨ ਦੇ ਚਾਹਵਾਨ ਅਯੋਗ ਵੀਜ਼ਾ ਬਿਨੈਕਾਰਾਂ ਦੇ ਵਿਦਿਅਕ ਅਤੇ ਤਜਰਬੇ ਦੇ ਸਰਟੀਫਿਕੇਟ ਜਾਅਲੀ ਬਣਾਏ ਸਨ।
ਵਿਜ਼ਾ ਅਰਜ਼ੀ ਲਈ ਬੈਂਕ ਖਾਤੇ ਵਿੱਚ ਪੈਸੇ ਦਿਖਾਏ
ਵੀਜ਼ਾ ਅਰਜ਼ੀ ਲਈ ਖਾਤਿਆਂ ਵਿੱਚ ਘੱਟੋ-ਘੱਟ ਫੰਡ ਦਿਖਾਉਣ ਲਈ ਵੀਜ਼ਾ ਬਿਨੈਕਾਰਾਂ ਦੇ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕੀਤੇ ਗਏ ਸਨ, ਬਦਲੇ ਵਿੱਚ ਝੂਠੇ ਕਮਿਸ਼ਨ/ਫ਼ੀਸ ਲਏ ਗਏ ਸਨ। ਤੱਥਾਂ ਅਤੇ ਹਾਲਾਤਾਂ ਨਾਲ ਛੇੜਛਾੜ ਕਰਕੇ ਵੀਜ਼ਾ ਬਿਨੈਕਾਰਾਂ ਨੂੰ ਸੰਯੁਕਤ ਰਾਜ ਅਮਰੀਕਾ ਦੇ ਵੀਜ਼ਾ ਲਈ ਯੋਗਤਾ ਦਿਖਾਉਣ ਵਿੱਚ ਝੂਠੀ ਸਹਾਇਤਾ ਕੀਤੀ।