ਮਹਾਂਕੁੰਭ ਦੀਆਂ ਡੁੱਬਕੀਆਂ ਪੈ ਗਈਆਂ ਮਹਿੰਗੀਆਂ

ਨਵੀਂ ਦਿੱਲੀ, 24 ਫਰਵਰੀ – ਮਹਾਂਸ਼ਿਵਰਾਤਰੀ ’ਤੇ ਪ੍ਰਯਾਗਰਾਜ ਵਿੱਚ ਚੱਲ ਰਿਹਾ ਮਹਾਕੁੰਭ ਸਮਾਪਤ ਹੋ ਜਾਣਾ ਹੈ, ਪਰ ਤਿ੍ਰਵੈਣੀ ਸੰਗਮ ਵਿੱਚ ਡੁੱਬਕੀ ਲਾਉਣ ਦਾ ਕਰੇਜ਼ ਅਜੇ ਵੀ ਬਰਕਰਾਰ ਹੈ। ਯੂ ਪੀ ਸਰਕਾਰ ਨੇ ਦੱਸਿਆ ਹੈ ਕਿ ਕਰੀਬ 60 ਕਰੋੜ ਲੋਕ ਡੁੱਬਕੀ ਲਾ ਚੁੱਕੇ ਹਨ ਤੇ 26 ਫਰਵਰੀ ਨੂੰ ਮਹਾਂਸ਼ਿਵਰਾਤਰੀ ਵਾਲੇ ਦਿਨ ਅੰਮਿ੍ਰਤ ਇਸ਼ਨਾਨ ਤੱਕ 65 ਕਰੋੜ ਦਾ ਅੰਕੜਾ ਟੱਪ ਜਾਵੇਗਾ। ਲੋਕਾਂ ਨੇ ਆਸਥਾ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ, ਪਰ ਇਸ ਦੀ ਕੀਮਤ ਵੀ ਕਾਫੀ ਚੁਕਾਈ ਹੈ। ਇੱਕ ਸਰਵੇਖਣ ਮੁਤਾਬਕ ਉਨ੍ਹਾਂ ਨੂੰ ਜਹਾਜ਼ਾਂ, ਹੋਟਲਾਂ ਤੇ ਲੋਕਲ ਟਰਾਂਸਪੋਰਟ ਸੇਵਾ ’ਤੇ ਆਮ ਨਾਲੋਂ 300 ਗੁਣਾ ਖਰਚ ਕਰਨਾ ਪਿਆ। 87 ਫੀਸਦੀ ਹਵਾਈ ਯਾਤਰੀਆਂ ਨੇ ਆਮ ਨਾਲੋਂ 50-300 ਫੀਸਦੀ ਵੱਧ ਕਿਰਾਇਆ ਭਰਿਆ। ਹੋਟਲਾਂ ਤੇ ਟੈਂਟਾਂ ਵਿੱਚ ਰਹਿਣ ਵਾਲਿਆਂ ਦੀ ਵੀ ਏਨੀ ਹੀ ਜੇਬ ਢਿੱਲੀ ਹੋਈ। 25 ਫਰਵਰੀ ਲਈ ਮੁੰਬਈ ਤੋਂ ਪ੍ਰਯਾਗਰਾਜ ਦੀਆਂ ਟਿਕਟਾਂ ਸਾਢੇ 21 ਹਜ਼ਾਰ ਤੋਂ ਸਾਢੇ 37 ਹਜ਼ਾਰ ਤੱਕ ਦੀਆਂ ਬੁੱਕ ਹੋਈਆਂ।

ਸਾਂਝਾ ਕਰੋ

ਪੜ੍ਹੋ