
ਨਵਾਂ ਸ਼ਹਿਰ, 24 ਫਰਵਰੀ – ਇਲਾਕਾ ਵਾਸੀਆਂ ਨੂੰ ਖਾਸ ਕਰਕੇ ਖੂਨਦਾਨ ਲਹਿਰ ਨਾਲ੍ਹ ਸਬੰਧਤ ਖੂਨਦਾਨੀਆਂ,ਪ੍ਰੇਰਕਾਂ,ਆਯੋਜਿਕਾਂ ਅਤੇ ਸਮੂਹ ਸ਼ੁੱਭ ਚਿੰਤਕਾਂ ਨੂੰ ਇਹ ਜਾਣਕੇ ਖੁਸ਼ੀ ਅਤੇ ਤਸੱਲੀ ਪ੍ਰਾਪਤ ਹੋਵੇਗੀ ਕਿ “ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂ: ਚੰਡੀਗੜ੍ਹ” (ਪੀ.ਜੀ.ਆਈ) ਦਾ ਦਿਨ ਪ੍ਰਤੀ ਦਿਨ ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਤ ਵਿਸ਼ਵਾਸ ਵੱਧ ਰਿਹਾ ਹੈ ਕਿਉਂਕਿ ਹੁਣ ਏ-ਨੈਗੇਟਿਵ ਖੂਨ ਗਰੁੱਪ ਦੇ ਇੱਕ ਮਰੀਜ਼ ਲਈ ਤਿੰਨ ਯੂਨਿਟਾਂ ਦੀ ਲੋੜ ਤੇ ਪੀ.ਜੀ.ਆਈ ਦੇ ਸਬੰਧਤ ਡਾਕਟਰ ਨੇ ਬੀ.ਡੀ.ਸੀ.ਬਲੱਡ ਸੈਂਟਰ ਵਿਖੇ ਖੂਨ ਇੱਕਠਾ ਕਰਨ ਅਤੇ ਟੈਸਟਾਂ ਦੀ ਤਕਨੀਕੀ ਪ੍ਰਕਿਰਿਆ ਨੂੰ ਸਮਝਣ ਉਪ੍ਰੰਤ ਦੁਰਲੱਭ ਗਰੁੱਪ ਦੇ 3 ਬਲੱਡ ਯੂਨਿਟ ਜਾਰੀ ਕਰਨ ਦੀ ਸਹਿਮਤੀ ਦਿੱਤੀ ਹੈ।
ਇੱਥੇ ਇਹ ਜ਼ਿਕਰ ਕਰਨਾ ਉਚਿੱਤ ਹੋਵੇਗਾ ਕਿ ਆਮ ਤੌਰ ‘ਤੇ ਪੀ.ਜੀ.ਆਈ ਆਪਣੇ ਦਾਖਲ ਮਰੀਜ਼ਾਂ ਲਈ ਦੂਜੇ ਬਲੱਡ ਸੈਂਟਰਾਂ ਵਲੋਂ ਇੱਕਠਾ ਤੇ ਟੈਸਟ ਕੀਤਾ ਹੋਇਆ ਖੂਨ ਪਵਾਨ ਨਹੀਂ ਕਰਦੀ ਪਰ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਖੂਨ ਦੀ ਜਾਂਚ ਲਈ ਅਪਣਾਈ ਗਈ ਵਿਧੀ ਨੂੰ ਜਾਣਨ ਉਪ੍ਰੰਤ ਪੀ.ਜੀ.ਆਈ ਵਲੋਂ ਫਿਰ ਤੋਂ 3 ਯੂਨਿਟ ਖੂਨ ਸਵੀਕਾਰ ਕੀਤੇ ਹਨ ਜਿਸ ਤੋਂ ਇਸ ਬਲੱਡ ਸੈਂਟਰ ਦੀ ਭਰੋਸੇਯੋਗਤਾ ਦਾ ਪਤਾ ਲੱਗਦਾ ਹੈ।