ਪਹਿਲੀ ਵਾਰ ਹੀ ਪਾਈ ਲਾਟਰੀ, ਇੱਕ ਲਾਟਰੀ ਚੋਂ ਨਿਕਲੇ ਦੋ ਇਨਾਮ

ਮੰਡੀ, 23 ਫਰਵਰੀ – ਮੰਡੀ ਡੱਬਵਾਲੀ ਤੋਂ ਜਲਾਲਾਬਾਦ ਅਪਣੀ ਭੈਣ ਨੂੰ ਮਿਲਣ ਆਏ ਰੋਹਿਤ ਕੁਮਾਰ ਦੀ ਕਿਸਮਤ ਉਸ ਵੇਲੇ ਚਮਕੀ ਜਦ ਉਸ ਨੇ ਪਹਿਲੀ ਵਾਰ ਜ਼ਿੰਦਗੀ ਦੇ ਵਿਚ ਲਾਟਰੀ ਦਾ ਟਿਕਟ ਖ਼ਰੀਦਿਆ ਅਤੇ ਪਹਿਲੀ ਵਾਰ ‘ਚ ਹੀ ਉਸ ਨੂੰ 95 ਹਜ਼ਾਰ ਰੁਪਏ ਦਾ ਇਨਾਮ ਨਿਕਲ ਗਿਆ ।

ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਵੀਡੀਉ ਦੇਖਦਾ ਰਹਿੰਦਾ ਸੀ ਅਤੇ ਜਦ ਉਸ ਨੂੰ ਮੌਕਾ ਮਿਲਿਆ ਤਾਂ। ਉਹ ਅਪਣੀ ਭੈਣ ਨੂੰ ਮਿਲਣ ਲਈ ਜਲਾਲਾਬਾਦ ਆਇਆ ਸੀ ਜਿੱਥੇ ਉਸ ਨੇ 500 ਰੁਪਏ ਦੀ ਲਾਟਰੀ ਟਿਕਟ ਖ਼ਰੀਦੀ। ਉਸ ਨੂੰ ਚਾਰ ਵਜੇ ਦੇ ਕਰੀਬ ਲਾਟਰੀ ਵਾਲੇ ਦਾ ਫ਼ੋਨ ਆਇਆ ਕਿ 50 ਹਜ਼ਾਰ ਦਾ ਇਨਾਮ ਨਿਕਲਿਆ। ਉਸ ਨੇ ਕਿਹਾ ਕਿ ਸ਼ਾਮ ਨੂੰ ਵਾਪਸੀ ਸਮੇਂ ਉਹ ਅਪਣਾ ਇਨਾਮ ਲੈ ਲਵੇਗਾ ਤਾਂ ਸ਼ਾਮ ਨੂੰ ਉਸ ਨੂੰ ਦੁਬਾਰਾ ਫ਼ੋਨ ਆਇਆ ਕਿ 45 ਹਜ਼ਾਰ ਦਾ ਇਨਾਮ ਹੋਰ ਨਿਕਲਿਆ ਹੈ। ਜਿਸ ’ਤੇ ਉਸ ਦੀ ਖ਼ੁਸ਼ੀ ਦੀ ਠਿਕਾਣਾ ਨਾ ਰਿਹਾ।

ਸਾਂਝਾ ਕਰੋ

ਪੜ੍ਹੋ

ਲਹਿੰਦੇ ਪੰਜਾਬ ਦੇ ਸ਼ਿਵ ਕੁਮਾਰ ਸਗ਼ੀਰ ਤਬੱਸੁਮ

ਇਹ ਨਾਂ ਅੱਜ ਪਾਕਿਸਤਾਨੀ ਅਦਬੀ ਹਲਕਿਆਂ ‘ਚ ਬਹੁਤ ਮਕ਼ਬੂਲ ਹੈ...