ਸ੍ਰੀ ਦਮਦਮਾ ਸਾਹਿਬ ਹੌਰਸ ਸੁਸਾਇਟੀ,ਤਲਵੰਡੀ ਸਾਬੋ ਵੱਲੋਂ ਸਮਾਜ ਸੇਵਕ ਲਾਲ ਚੰਦ ਸਿੰਘ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਬਠਿੰਡਾ,22 ਫਰਬਰੀ (ਏ.ਡੀ.ਪੀ ਨਿਊਜ਼) – ਬੀਤੇ ਦਿਨੀ “ਸ੍ਰੀ ਦਮਦਮਾ ਸਾਹਿਬ ਹੌਰਸ ਸੁਸਾਇਟੀ, ਤਲਵੰਡੀ ਸਾਬੋ” ਵੱਲੋਂ ਸਮੂਹ ਨਗਰ ਵਾਸੀਆਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਘੋੜ-ਮੇਲਾ ਲਾਇਆ ਗਿਆ,ਜਿਸ ਦੌਰਾਨ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਲੋਕਾਂ/ਦਰਸ਼ਕਾਂ ਨੇ ਸ਼ਿਰਕਤ ਕੀਤੀ ਅਤੇ ਇਸ ਮੇਲੇ ਦੌਰਾਨ ਘੋੜਿਆਂ ਦੀਆਂ ਪ੍ਰਦਰਸ਼ਨੀਆਂ,ਘੋੜਿਆਂ ਦੀਆਂ ਚਾਲਾਂ ਅਤੇ ਘੋੜ-ਦੌੜਾਂ ਆਦਿ ਵੇਖ ਕੇ ਖੂਬ ਆਨੰਦ ਮਾਣਿਆ। ਇਸੇ ਦੌਰਾਨ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਸਮਾਜ ਦੇ ਹੋਰਨਾਂ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਮੇਲੇ ਦਾ ਖੂਬ ਆਨੰਦ ਮਾਣਿਆਂ ਗਿਆ।ਇਸੇ ਦੌਰਾਨ ਸ੍ਰੀ ਦਮਦਮਾ ਸਾਹਿਬ ਹੌਰਸ ਸੁਸਾਇਟੀ, ਤਲਵੰਡੀ ਸਾਬੋ ਵੱਲੋਂ ਟੀਕਾਕਰਨ ਮਿਸ਼ਨ ਅਤੇ ਪਲਸ ਪੋਲੀਓ ਮੁਹਿੰਮ ਦੇ ਪ੍ਰਚਾਰ/ਪ੍ਰਸਾਰ ਨਾਲ ਲੰਮੇ ਸਮੇਂ ਤੋਂ ਜੁੜੇ ਸਮਾਜ ਸੇਵਕ ਲਾਲ ਚੰਦ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਬਾਬਾ ਜੋਰਾ ਸਿੰਘ ਜੀ,ਦਰਸ਼ਨ ਸਿੰਘ ਚੱਠਾ, ਬਾਬਾ ਚੇਤਾ ਸਿੰਘ ਜੀ, ਦਰਸ਼ਨ ਸਿੰਘ ਦਰਸੀ ਸੁਖਬੀਰ ਸਿੰਘ ਚੱਠਾ, ਭਾਈ ਮਨੀ ਸਿੰਘ ਜੀ,ਸ਼੍ਰੋਮਣੀ ਕਵੀਸ਼ਰ ਪੰਡਿਤ ਰੇਵਤੀ ਪ੍ਰਸ਼ਾਦ ਸ਼ਰਮਾ ਜੀ,ਲੇਖਕ /ਕਵੀਸ਼ਰ ਦਰਸ਼ਨ ਸਿੰਘ ਭੰਮੇ ਅਤੇ ਇਲਾਕੇ ਦੇ ਹੋਰਨਾਂ ਪਤਵੰਤੇ ਸੱਜਣ/ ਸਨੇਹੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਾਲ ਚੰਦ ਸਿੰਘ ਦੁਬਾਰਾ ਸਵੈ ਇਛਕ ਤੌਰ ‘ਤੇ ਸ਼ੁਰੂ ਕੀਤੀ ਗਈ “ਬਾਲ ਸਿਹਤ ਚੇਤਨਾ ਮੁਹਿੰਮ” ਦੀ ਪ੍ਰਸ਼ੰਸਾ ਕੀਤੀ ਗਈ ਅਤੇ ਭਵਿੱਖ ਵਿੱਚ ਲਾਲ ਚੰਦ ਸਿੰਘ ਨੂੰ ਆਪਣੇ ਮਿਸ਼ਨ ਨੂੰ ਹੋਰ ਵਧੇਰੇ ਸੁਚਾਰੂ,ਕਾਰਗਰ, ਕਿਰਿਆਸੀਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਹਰ ਸੰਭਵ ਸਹਿਯੋਗ ਅਤੇ ਸਹਾਇਤਾ ਦੇਣ ਦਾ ਭਰੋਸਾ ਦਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਮੌਕੇ ਪੰਜਾਬ,ਹਰਿਆਣਾ ਰਾਜਸਥਾਨ ਅਤੇ ਹੋਰਨਾਂ ਸੂਬਿਆਂ/ਇਲਾਕਿਆਂ ਤੋਂ ਪਹੁੰਚੇ ਘੋੜਾ-ਪਾਲਕਾਂ ਵੱਲੋਂ ਦਰਸ਼ਕਾਂ ਦੀ ਚਾਹ ਪਾਣੀ ਨਾਲ ਕੀਤੀ ਗਈ ਵਿਸ਼ੇਸ਼ ਟਹਿਲ ਸੇਵਾ ਦੌਰਾਨ ਖਾਸ ਤੌਰ ‘ਤੇ ਬਹੁਤ ਬਹੁਤ ਸ਼ਰਧਾ ਤੇ ਸੇਵਾ ਭਾਵਨਾ ਨਾਲ ਬਾਬਾ ਜੋਰਾ ਸਿੰਘ ਜੀ ਵੱਲੋਂ ਕਰੀ ਗਈ ਚਾਹ ਪਕੌੜਿਆਂ ਦੀ ਸੇਵਾ ਖਿੱਚ ਦਾ ਕੇਂਦਰ ਬਣੀ ਰਹੀ।
ਸਾਂਝਾ ਕਰੋ

ਪੜ੍ਹੋ

ਹੁਣ ਬਦਲਣੀ ਚਾਹੀਦੀ ਹੈ ਦਿੱਲੀ ਦੀ ਸੂਰਤ

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਤੋਂ ਬਾਅਦ ਭਾਜਪਾ...