ਨਵੀਂ ਦਿੱਲੀ, 4 ਫਰਵਰੀ – ਭਾਰਤੀ ਟੀਮ ਦੇ ਸਟਾਰ ਬਲਲੇਬਾਜ਼ ਵਿਰਾਟ ਕੋਹਲੀ ਮੌਜੂਦਾ ਸਮੇਂ ਵਿੱਚ ਆਪਣੇ ਖ਼ਰਾਬ ਦੌਰ ਤੋਂ ਗੁਜਰ ਰਹੇ ਹਨ। ਉਸ ਦੇ ਬੱਲੇ ‘ਚੋਂ ਦੌੜਾਂ ਬਣਨੀਆਂ ਮੁਸ਼ਕਿਲ ਹੋ ਗਈਆਂ ਹਨ ਪਰ ਇੰਗਲੈਡ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਇਹ ਉਮੀਦ ਦੀ ਜਾ ਰਹੀ ਹੈ ਕਿ ਉਹ ਬੱਲੇ ਨਾਲ ਦੌੜਾਂ ਦਾ ਅੰਬਾਰ ਲਗਾਉਂਦੇ ਨਜ਼ਰ ਆ ਸਕਦਾ ਹੈ। ਨਾਗੁਪਰ ਵਿੱਚ 6 ਫਰਵਰੀ ਨੂੰ ਖੇਡੇ ਜਾਣ ਵਾਲੇ ਭਾਰਤ-ਇੰਗਲੈਂਡ ਦੇ ਪਹਿਲੇ ਵਨਡੇ ਮੈਚ ਵਿੱਚ ਵਿਰਾਟ ਕੋਹਲੀ ਕੋਲ ਇੱਕ ਵੱਡਾ ਮੌਕਾ ਹੈ।ਕੋਹਲੀ ਦੀ ਨਜ਼ਰਾਂ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੇ ਵੱਡੇ ਰਿਕਾਰਡ ਨੂੰ ਤੋੜ ਕੇ ਇਕ ਨਵਾਂ ਇਤਿਹਾਸ ਲਿਖਾਂਗੇ।
ਵਿਰਾਟ ਕੋਹਲੀ ਦੀਆਂ ਨਜ਼ਰਾਂ
ਦਰਅਸਲ, ਜਦੋਂ-ਜਦੋਂ ਕ੍ਰੀਜ਼ ‘ਤੇ ਵਿਰਾਟ ਕੋਹਲੀ ਨੂੰ ਸੈਟ ਹੁੰਦੇ ਦੇਖਿਆ ਜਾਂਦਾ ਹੈ ਤਾਂ ਕੋਈ ਨਾ ਕੋਈ ਰਿਕਾਰਡ ਜ਼ਰੂਰ ਟੁੱਟਦਾ ਹੈ। ਇਸ ਵਾਰ ਵਿਰਾਟ ਕੋਹਲੀ ਤੋਂ ਇੰਗਲੈਂਡ ਖ਼ਿਲਾਫ਼ ਪਹਿਲੇ ਵਨਡੇ ਦੌਰਾਨ ਵੀ ਅਜਿਹਾ ਕੁਝ ਕਰਨ ਦੀ ਉਮੀਦ ਹੈ।
ਨਾਗਪੁਰ ਦੇ VCA ਸਟੇਡੀਅਮ ਵਿੱਚ ਖੇਡ ਜਾਣ ਵਾਲੇ ਭਾਰਤ-ਇੰਗਲੈਂਡ ਦੇ ਪਹਿਲੇ ਵਨਡੇ ਮੈਚ ਵਿੱਚ ਵਿਰਾਟ ਕੋਹਲੀ ਨੂੰ 94 ਦੌੜਾਂ ਦੀ ਦਰਕਾਰ ਹੈ। ਜੇ ਕੋਹਲੀ ਇਹ ਦੌੜਾਂ ਬਣਾ ਦਿੰਦੀ ਹੈ ਤਾਂ ਉਹ ਸਚਿਨ ਤੇਂਦੁਲਕਰ ਦਾ ਇੱਕ ਰਿਕਾਰਡ ਤੋੜ ਦੇਵੇਗਾ। ਵਨਡੇ ਕ੍ਰਿਕਟ ‘ਚ ਸਭ ਤੋਂ ਤੇਜ਼ 14 ਹਜ਼ਾਰ ਦੌੜਾਂ ਬਣਾਉਣਾ ਹੈ। ਸਚਿਨ ਤੇਂਦੁਲਕਰ ਨੇ ਆਪਣੇ 350ਵੇਂ ਵਨਡੇ ਪਾਰੀ ਖੇਡਦੇ ਹੋਏ ਪਾਕਿਸਤਾਨ ਖ਼ਿਲਾਫ਼ ਸਾਲ 2006 ਵਿੱਚ ਸੈਕੜਾਂ ਬਣਾ ਕੇ 14 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਹਾਲਾਂਕਿ DLS ਤਹਿਤ ਭਾਰਤ ਨੂੰ ਉਸ ਮੈਚ ਵਿੱਚ ਪਾਕਿਸਤਾਨ ਤੋਂ ਹਾਰ ਝੱਲਣੀ ਪਈ ਸੀ। ਹੁਣ ਸਚਿਨ ਤੇਂਦੁਲਕਰ ਦੇ 19 ਸਾਲ ਪੁਰਾਣੇ ਰਿਕਾਰਡ ‘ਤੇ ਵਿਰਾਟ ਕੋਹਲੀ ਦੀ ਨਜ਼ਰ ਹੈ। ਵਿਰਾਟ ਕੋਹਲੀ ਨੇ ਅਜੇ ਤੱਕ 283 ਵਨਡੇ ਪਾਰੀਆਂ ਖੇਡਦੇ ਹੋਏ 13906 ਦੌੜਾਂ ਬਣਾਈਆਂ ਹਨ।
ਇਸ ਦੌਰਾਨ ਉਸ ਦਾ ਨਾਂ 50 ਸੈਂਕੜਾ ਤੇ 72 ਅਰਧ ਸੈਂਕੜਾ ਦਰਜ ਹੈ। ਉਸ ਦਾ ਸਟ੍ਰਾਈਕ ਰੇਟ 93 ਦਾ ਰਿਹਾ ਹੈ। ਪਿਛਲੇ ਸਾਲ ਸ਼੍ਰੀਲੰਕਾ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਕੋਹਲੀ ਨੇ ਤਿੰਨ ਮੈਚਾਂ ਵਿੱਚ 19 ਦੀ ਔਸਤ ਨਾਲ ਸਿਰਫ਼ 58 ਦੌੜਾਂ ਬਣਾਇਆ ਸਨ। ਵਿਸ਼ਵ ਕੱਪ ਫਾਇਨਲ ਮੈਚ ਜੋ ਆਸਟ੍ਰੇਲੀਆ ਖ਼ਿਲਾਫ਼ ਸਾਲ 2023 ਵਿੱਚ ਖੇਡਿਆ ਗਿਆ ਸੀ, ਉਸ ਦੇ ਬਾਅਦ ਕੋਹਲੀ ਨੇ ਸਿਰਫ਼ ਤਿੰਨ ਵਨਡੇ ਮੈਚ ਖੇਡੇ ਹਨ। ਹੁਣ ਵਿਰਾਟ ਕੋਲ ਮੌਕਾ ਹੈ ਕਿ ਉਹ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ ਵਿੱਚ 94 ਦੌੜਾਂ ਬਣਾਉਣ ਨਾਲ ਸਚਿਨ ਨੂੰ ਪਿੱਛੇ ਛੱਡ ਦੇਵੇਗਾ।