ਲਾਇੰਸ ਕਲੱਬ ਬਠਿੰਡਾ ਵੱਲੋਂ ਦਰਸ਼ਨਾ ਰਾਣੀ ਦੀ ਯਾਦ ਵਿੱਚ ਲਾਏ ਕੈਂਪ ਦੌਰਾਨ 26 ਯੂਨਿਟ ਖ਼ੂਨਦਾਨ

ਬਠਿੰਡਾ, 4 ਫਰਵਰੀ – ਲਾਇਲਜ ਕਲੱਬ ਬਠਿੰਡਾ ਗ੍ਰੀਨ ਨੈ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਵਿੱਚ ਲਾਇਨ ਨੀਰਜ ਗੋਇਲ ਦੇ ਮਾਤਾ ਸ਼੍ਰੀਮਤੀ ਦਰਸ਼ਨਾ ਰਾਣੀ ਦੀ ਦੂਜੀ ਬਰਸੀ ਮੌਕੇ ਤੀਸਰਾ ਖੂਨਦਾਨ ਕੈਂਪ ਲਾਇਆ ਜਿਸ ਵਿੱਚ 26 ਯੂਨਿਟ ਇਕੱਤਰ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ ਹਾਜ਼ਰ ਹੋਏ। ਇਸ ਦੌਰਾਨ ਸਰੂਪ ਚੰਦ ਸਿੰਗਲਾ ਤੇ ਅਸ਼ੋਕ ਬਾਲਿਆਂਵਾਲੀ ਨੇ ਲਾਇਨ ਨੀਰਜ ਗੋਇਲ ਅਤੇ ਲਾਇੰਸ ਕਲੱਬ ਬਠਿੰਡਾ ਗ੍ਰੀਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਤਾ ਦਰਸ਼ਨਾ ਰਾਣੀ ਦੀ ਬਰਸੀ ਮੌਕੇ ਇਸ ਤਰ੍ਹਾਂ ਖੂਨਦਾਨ ਕੈਂਪ ਲਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੁਜ਼ੁਰਗਾਂ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਲਗਾ ਕੇ ਅਣਮੋਲ ਜ਼ਿੰਦਗੀਆਂ ਬਚਾਉਣ ਦਾ ਉਪਰਾਲਾ ਕਰਨ, ਇਹੀ ਬੁਜ਼ੁਰਗਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸਾਂਝਾ ਕਰੋ

ਪੜ੍ਹੋ