ਸਰਬ ਨੌਜਵਾਨ ਸਭਾ ਨੇ ਐਸ.ਪੀ. ਫਗਵਾੜਾ ਨਾਲ ਕੀਤੀ ‘ਮੈਰਾਥਨ ਅਗੇਂਸਟ ਡਰੱਗਸ’ ਬਾਰੇ ਚਰਚਾ

* ਸਭਾ ਤੇ ਸੁਸਾਇਟੀ ਵਲੋਂ ਪੂਰਨ ਸਹਿਯੋਗ ਦਾ ਦਿੱਤਾ ਭਰੋਸਾ
ਫਗਵਾੜਾ,24 ਜਨਵਰੀ (ਏ.ਡੀ.ਪੀ ਨਿਯੂਜ਼) – ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਆਗੂਆਂ ਦਾ ਇਕ ਵਫਦ ਅੱਜ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੂੰ ਮਿਲਿਆ। ਇਸ ਦੌਰਾਨ ਉਹਨਾਂ ਨੇ ਜਿਲ੍ਹਾ ਪੁਲਿਸ ਵਲੋਂ 27 ਜਨਵਰੀ ਦਿਨ ਸੋਮਵਾਰ ਨੂੰ ਕਰਵਾਈ ਜਾ ਰਹੀ ‘ਮੈਰਾਥਨ ਅਗੇਂਸਟ ਡਰੱਗਸ’ ਵਿਚ ਸਭਾ ਅਤੇ ਸੁਸਾਇਟੀ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ 5 ਕਿੱਲੋਮੀਟਰ ਦੀ ਇਹ ਦੌੜ ਸੋਮਵਾਰ ਨੂੰ ਸਵੇਰੇ 8 ਵਜੇ ਸਕੂਲ ਆਫ ਐਮੀਨੈਂਸ (ਸ.ਸ.ਸ. ਸਕੂਲ ਲੜਕੇ) ਪੁਰਾਣਾ ਡਾਕਖਾਨਾ ਰੋਡ ਫਗਵਾੜਾ ਤੋਂ ਸ਼ੁਰੂ ਹੋਵੇਗੀ ਜੋ ਵਾਪਸ ਸਕੂਲ ਵਿਚ ਹੀ ਸਮਾਪਤ ਹੋਵੇਗੀ। ਉਹਨਾਂ ਸਮੂਹ ਸਮਾਜ ਸੇਵੀ ਜੱਥੇਬੰਦੀਆਂ ਨੂੰ ਇਸ ਮੈਰਾਥਨ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਅਤੇ ਦੱਸਿਆ ਕਿ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਵਫਦ ਵਿਚ ਸ਼ਾਮਲ ਪਿ੍ਰੰਸੀਪਲ ਗੁਰਮੀਤ ਪਲਾਹੀ ਨੇ ਪੁਲਿਸ ਵਿਭਾਗ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ ਅਤੇ ਕਿਹਾ ਕਿ ਨਸ਼ਿਆਂ ਦੀ ਬੁਰਾਈ ਪ੍ਰਤੀ ਆਮ ਲੋਕਾਂ ਨੂੰ ਜਾਗਰੁਕ ਕਰਨ ਦੇ ਉਦੇਸ਼ ਨਾਲ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਨੁਸਾਰ ਮੈਰਾਥਨ ਦੀ ਸਫਲਤਾ ਵਿਚ ਸਹਿਯੋਗ ਦੇ ਉਦੇਸ਼ ਨਾਲ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਲੜਕੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਟਰੈਫਿਕ ਇੰਚਾਰਜ ਅਮਨ ਕੁਮਾਰ, ਥਾਣਾ ਸਦਰ ਦੇ ਐਸ.ਐਚ.ਓ. ਬਲਵਿੰਦਰ ਸਿੰਘ ਭੁੱਲਰ ਤੋਂ ਇਲਾਵਾ ਪਿ੍ਰੰਸੀਪਲ ਗੁਰਮੀਤ ਪਲਾਹੀ, ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਰਾਕੇਸ਼ ਕੋਛੜ, ਡਾ. ਵਿਜੇ ਕੁਮਾਰ, ਮੈਡਮ ਸਪਨਾ ਸ਼ਾਰਦਾ, ਜਸ਼ਨਪ੍ਰੀਤ, ਮੈਡਮ ਤਨੂੰ, ਜਗਜੀਤ ਸੇਠ ਆਦਿ ਹਾਜਰ ਸਨ।

ਸਾਂਝਾ ਕਰੋ

ਪੜ੍ਹੋ