ਨਵੀਂ ਦਿੱਲੀ, 25 ਨਵੰਬਰ – ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਯੂਜ਼ਰਜ਼ ਨੂੰ ਮਿਲਣ ਵਾਲੀ ਸਰਵਿਸ ‘ਚ ਟਰਾਂਸਪੇਰੈਂਸੀ ਰੱਖਣ ਦੇ ਮਕਸਦ ਨਾਲ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪਣੀ ਵੈੱਬਸਾਈਟ ਜਾਂ ਐਪ ਭੂ-ਸਥਾਨਕ ਕਵਰੇਜ ਨਕਸ਼ਾ ਰੱਖਣ ਦਾ ਨਿਰਦੇਸ਼ ਦਿੱਤਾ ਹੈ। Airtel, Jio ਤੇ Vodafone ਸਮੇਤ ਸਾਰੀਆਂ ਕੰਪਨੀਆਂ ਨੂੰ ਹੁਣ ਮੈਪ ਜ਼ਰੀਏ ਦੱਸਣਾ ਹੋਵੇਗਾ ਕਿ ਉਹ ਕਿਹੜੇ ਇਲਾਕੇ ‘ਚ ਕਿਹੜਾ ਨੈੱਟਵਰਕ ਉਪਲੱਬਧ ਕਰਵਾ ਰਹੀ ਹੈ। ਇਸ ਨਾਲ ਯੂਜ਼ਰਜ਼ ਨੂੰ ਨਵਾਂ ਸਿਮ ਖਰੀਦਣ ‘ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। ਉਹ ਵਧੀਆ ਸਰਵਿਸ ਹੋਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦਾ ਸਿਮ ਕਾਰਡ ਖਰੀਦ ਸਕਣਗੇ। ਟਰਾਈ ਦੇ ਇਸ ਪਹਿਲਕਦਮੀ ਦਾ ਮਕਸਦ ਯੂਜ਼ਰਜ਼ ਨੂੰ ਨੈੱਟਵਰਕ ਕਵਰੇਜ ਬਾਰੇ ਕਿਸੇ ਵੀ ਖ਼ਾਸ ਖੇਤਰ ਨੂੰ ਲੈ ਕੇ ਵਿਸਤ੍ਰਿਤ ਜਾਣਕਾਰੀ ਦੇਣੀ ਹੈ। ਮੋਬਾਈਲ ਟੈਲੀਕਾਮ ਆਪਰੇਟਰਾਂ ਨੂੰ ਹੁਣ ਸਪੱਸ਼ਟ ਤੌਰ ‘ਤੇ ਦੱਸਣਾ ਹੋਵੇਗਾ ਕਿ ਕਿਹੜੀ ਲੋਕੇਸ਼ਨ ‘ਤੇ ਕਿਹੜਾ ਨੈੱਟਵਰਕ ਹੈ ਤੇ ਉਸ ਦੀ ਕੁਆਲਿਟੀ ਕੀ ਹੈ।
ਵੈੱਬਸਾਈਟ ਜਾਂ ਐਪ ‘ਤੇ ਮਿਲੇਗੀ ਜਾਣਕਾਰੀ
ਟ੍ਰਾਈ ਨੇ ਸਪੱਸ਼ਟ ਕਿਹਾ ਕਿ ਹੁਣ ਸਾਰੀਆਂ ਕੰਪਨੀਆਂ ਨੂੰ ਆਪਣੀ ਵੈੱਬਸਾਈਟ ਤੇ ਐਪ ‘ਤੇ ਨਕਸ਼ਿਆਂ ਰਾਹੀਂ ਸਪੱਸ਼ਟ ਕਵਰੇਜ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੈ। ਇਹ ਨਕਸ਼ੇ ਉਨ੍ਹਾਂ ਖੇਤਰਾਂ ਨੂੰ ਦਿਖਾਉਣਗੇ, ਜਿੱਥੇ ਕਈ ਤਕਨਾਲੋਜੀ ਲਈ ਵਾਇਰਲੈੱਸ ਵਾਇਸ ਤੇ ਬ੍ਰੌਡਬੈਂਡ ਸਰਵਿਸ ਮੌਜੂਦ ਹੈ। ਕੰਪਨੀਆਂ ਨੂੰ ਨੈੱਟਵਰਕ ਤੇ ਸਿਗਨਲ ਬਾਰੇ ਕਲਰ ਜ਼ਰੀਏ ਜਾਣਕਾਰੀ ਦੇਣੀ ਹੋਵੇਗੀ। ਨਵੀਂ ਗਾਈਡਲਾਈਨ ਅਨੁਸਾਰ ਆਪਰੇਟਰਾਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਯੂਜ਼ਰਜ਼ ਨੂੰ ਮੈਪ ਕਵਰੇਜ ਤਕ ਪਹੁੰਚ ਲਈ ਜ਼ਿਆਦਾ ਮੁਸ਼ਕਲ ਨਾ ਹੋਵੇ। ਟੈਲੀਕਾਮ ਕੰਪਨੀਆਂ ਨੂੰ ਆਪਣੀ ਵੈੱਬਸਾਈਟ ਦੇ ਹੋਮਪੇਜ ‘ਤੇ ਇਕ ਕਲਿੱਕ ਐਕਸੈਸ ਸ਼ੁਰੂ ਕਰਨਾ ਹੋਵੇਗਾ, ਜਿਸ ਨਾਲ ਯੂਜ਼ਰਜ਼ ਸਿੱਧੇ ਮੈਪ ‘ਤੇ ਪਹੁੰਚ ਸਕਣ।
ਰਿਅਲ ਡਾਟਾ ਤੇ Accuracy ਜ਼ਰੂਰੀ
ਰੈਗੂਲੇਟਰੀ ਬਾਡੀ ਨੇ ਕਵਰੇਜ ਮੈਪ ਲਈ ਕੁਝ ਮਾਪਦੰਡ ਵੀ ਤੈਅ ਕੀਤੇ ਹਨ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਘੱਟੋ-ਘੱਟ ਸਿਗਨਲ ਕਿੰਨੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਗਾਈਡਲਾਈਨ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਨਕਸ਼ਾ ਰਿਅਲ ਡਾਟਾ ਤੇ Accuracy ਵਾਲਾ ਹੋਣਾ ਚਾਹੀਦਾ ਹੈ। ਯਾਦ ਰਹੇ ਟ੍ਰਾਈ ਦੀ ਇਹ ਗਾਈਡਲਾਈਨ ਇਸ ਸਾਲ ਅਕਤੂਬਰ ਵਿੱਚ ਲਾਗੂ ਹੋਏ ਟੈਲੀਕਾਮ ਨਿਯਮਾਂ ਦਾ ਹਿੱਸਾ ਹਨ। ਟ੍ਰਾਈ ਇਨ੍ਹਾਂ ਨਿਯਮਾਂ ਨੂੰ ਕੁਆਲਿਟੀ ਆਫ ਸਰਵਿਸ (QoS) ਦੇ ਮਕਸਦ ਨਾਲ ਲੈ ਕੇ ਆਈ ਹੈ।
ਵੱਡੀ ਸਮੱਸਿਆ ਦਾ ਹੋਵੇਗਾ ਹੱਲ
ਸੰਸਥਾ ਨੇ ਆਪਣੇ ਨਿਰਦੇਸ਼ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਵਿਸ ਦੀ ਕੁਆਲਿਟੀ ਰਿਅਲ ਕਵਰੇਜ ਉਪਲੱਬਧ ਨਾਲ ਮੇਲ ਖਾਂਦੀ ਹੈ। ਟ੍ਰਾਈ ਦੀ ਇਸ ਕੋਸ਼ਿਸ਼ ਦਾ ਮਕਸਦ ਭਾਰਤ ਵਿੱਚ ਗਾਹਕਾਂ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਲੱਭਣਾ ਹੈ। ਵਰਤਮਾਨ ‘ਚ ਗਾਹਕਾਂ ਲਈ ਉਨ੍ਹਾਂ ਦੇ ਇਲਾਕੇ ‘ਚ ਸਰਵਿਸ ਦੀ ਉਪਲੱਬਧਤਾ ਤੇ ਨੈੱਟਵਰਕ ਬਾਰੇ ਪਤਾ ਕਰਨ ਦਾ ਕੋਈ ਤਰੀਕਾ ਨਹੀਂ ਹੈ।