ਜੇਈਈ ਮੇਨ ਪ੍ਰੀਖਿਆ ਦੇ ਸਬੰਧ ’ਚ NTA ਨੇ ਜਾਰੀ ਕੀਤਾ ਇਹ ਮਹੱਤਵਪੂਰਨ ਨੋਟਿਸ

ਨਵੀਂ ਦਿੱਲੀ, 7 ਨਵੰਬਰ – NTA ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਮੇਨ) 2025 ਸਬੰਧੀ ਇੱਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਹੈ। ਇਸ ਜਾਣਕਾਰੀ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ ਪ੍ਰੀਖਿਆ ਦੇ ਫਾਰਮ ਭਰਨ ਵਿੱਚ ਆਉਣ ਵਾਲੀਆਂ ਤਕਨੀਕੀ ਸਮੱਸਿਆਵਾਂ ਦੇ ਹੱਲ ਲਈ ਇੱਕ ਹੱਲ ਦੱਸਿਆ ਹੈ। ਦਰਅਸਲ, ਜੇਈਈ ਮੇਨ ਇਮਤਿਹਾਨ ਲਈ ਅਪਲਾਈ ਕਰਦੇ ਸਮੇਂ ਕੁਝ ਉਮੀਦਵਾਰ ਆਪਣੇ ਆਧਾਰ ਕਾਰਡ ‘ਤੇ ਦਰਜ ਨਾਮ ਅਤੇ 10ਵੀਂ ਜਮਾਤ ਦੇ ਸਰਟੀਫਿਕੇਟ ‘ਤੇ ਦਰਜ ਨਾਮ ਵਿਚਕਾਰ ਮੇਲ ਨਹੀਂ ਖਾਂਦੇ, ਜਿਸ ਕਾਰਨ ਉਮੀਦਵਾਰਾਂ ਨੂੰ ਫਾਰਮ ਭਰਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਿਦਿਆਰਥੀਆਂ ਨੇ ਇਸ ਸਬੰਧੀ ਐਨਟੀਏ ਨੂੰ ਪੱਤਰ ਲਿਖਿਆ ਸੀ।

ਇਸ ਦਾ ਨੋਟਿਸ ਲੈਂਦਿਆਂ, ਐਨਟੀਏ ਨੇ ਇਹ ਹੱਲ ਦਿੱਤੇ ਹਨ, ਜਿਸ ਨਾਲ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਅਧਿਕਾਰਤ ਵੈਬਸਾਈਟ https://www.nta.ac.in ‘ਤੇ ਜਾ ਕੇ ਇਸ ਨਾਲ ਸਬੰਧਤ ਨੋਟੀਫਿਕੇਸ਼ਨ ਦੇਖ ਸਕਦੇ ਹਨ। ਨਾਲ ਹੀ, ਇਹ ਸਟੈੱਪ ਹੇਠਾਂ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਤਕਨੀਕੀ ਸਮੱਸਿਆਵਾਂ ਤੋਂ ਬਚ ਸਕਦੇ ਹੋ।

ਜੇਈਈ ਮੇਨ ਪ੍ਰੀਖਿਆ ਫਾਰਮ ਭਰਨ ’ਚ ਸਮੱਸਿਆਵਾਂ ਤੋਂ ਬਚਣ ਲਈ ਇਨ੍ਹਾਂ ਸਟੈਪ ਨੂੰ ਕਰੋ ਫਾਲੋ

ਜੇਕਰ ਆਧਾਰ ਪ੍ਰਮਾਣਿਕਤਾ ਦੌਰਾਨ ਨਾਮ ਨਾਲ ਮਿਸਮੈਚ ਦਾ ਮੈਸੇਜ ਦਿਖਾਈ ਦਿੰਦਾ ਹੈ ਤਾਂ ਪੌਪ-ਅੱਪ ਬੰਦ ਕਰਨ ਲਈ “X” ਬਟਨ ‘ਤੇ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ ਇੱਕ ਨਵੀਂ ਵਿੰਡੋ ਖੁੱਲੇਗੀ, ਇੱਥੇ ਆਪਣਾ ਨਾਮ ਬਿਲਕੁਲ ਉਸੇ ਤਰ੍ਹਾਂ ਲਿਖੋ ਜਿਵੇਂ ਤੁਹਾਡੇ ਆਧਾਰ ਕਾਰਡ ‘ਤੇ ਲਿਖਿਆ ਹੈ। ਸਿਸਟਮ ਵਿਦਿਅਕ ਸਰਟੀਫਿਕੇਟ ਤੋਂ ਨਾਮ ਤੇ ਆਧਾਰ ਕਾਰਡ ਤੋਂ ਦਰਜ ਨਾਮ ਨੂੰ ਰਿਕਾਰਡ ਕਰੇਗਾ। ਇਹ ਤੁਹਾਨੂੰ ਆਨਲਾਈਨ ਅਰਜ਼ੀ ਪ੍ਰਕਿਰਿਆ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਵੇਗਾ।

22 ਨਵੰਬਰ ਤੱਕ ਕਰੋ ਜੇਈਈ ਮੇਨ ਪਹਿਲੇ ਸੈਸ਼ਨ ਦੀ ਪ੍ਰੀਖਿਆ ਲਈ ਅਪਲਾਈ

ਤੁਹਾਨੂੰ ਦੱਸ ਦੇਈਏ ਕਿ ਜੇਈਈ ਮੇਨ 2025 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 28 ਅਕਤੂਬਰ, 2024 ਨੂੰ ਸ਼ੁਰੂ ਹੋਈ ਸੀ ਅਤੇ ਪ੍ਰੀਖਿਆ ਲਈ ਅਰਜ਼ੀ ਫਾਰਮ 22 ਨਵੰਬਰ, 2024 ਨੂੰ ਰਾਤ 9 ਵਜੇ ਤੱਕ ਜਾਰੀ ਰਹੇਗਾ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਆਫਸ਼ੀਅਲ ਵੈੱਬਸਾਈਟ jeemain.nta.nic.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜੇਈਈ ਮੇਨ 2025 ਦਾ ਪਹਿਲਾ ਸੈਸ਼ਨ 22 ਤੋਂ 31 ਜਨਵਰੀ ਤੱਕ ਹੋਵੇਗਾ। ਇਸ ਤੋਂ ਇਲਾਵਾ, ਦੂਜਾ ਸੈਸ਼ਨ 21 ਤੋਂ 8 ਅਪ੍ਰੈਲ ਤੱਕ ਤਹਿ ਕੀਤਾ ਗਿਆ ਹੈ। ਇਮਤਿਹਾਨ ਦੀ ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸੁਧਾਰ ਵਿੰਡੋ ਖੁੱਲ੍ਹ ਜਾਵੇਗੀ। ਇਸ ਮਿਆਦ ਦੇ ਦੌਰਾਨ ਉਮੀਦਵਾਰ ਬਿਨੈ-ਪੱਤਰ ਵਿੱਚ ਨਿਰਧਾਰਤ ਤਬਦੀਲੀਆਂ ਕਰ ਸਕਦੇ ਹਨ। ਇਸ ਲਈ ਫੀਸ ਵੀ ਜਮ੍ਹਾ ਕਰਵਾਉਣੀ ਪਵੇਗੀ। ਉਮੀਦਵਾਰਾਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਹੀ ਅਰਜ਼ੀ ਫਾਰਮ ਵਿੱਚ ਤਬਦੀਲੀਆਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਪੋਰਟਲ ‘ਤੇ ਜਾਓ।

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...