ਹਵਾਈ ਯਾਤਰੀਆਂ ਲਈ ਵੱਡੀ ਖ਼ਬਰ! ਹੁਣ ਜਹਾਜ਼ ਵਿੱਚ ਇੰਟਰਨੈੱਟ ਦੀ ਵਰਤੋਂ ਹੋਵੇਗੀ ਆਸਾਨ

ਭਾਰਤ ਸਰਕਾਰ ਨੇ ਹਵਾਈ ਯਾਤਰੀਆਂ ਲਈ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਨਵੇਂ ਨਿਯਮਾਂ ਦੇ ਤਹਿਤ ਹੁਣ ਹਵਾਈ ਜਹਾਜ਼ 3,000 ਮੀਟਰ (ਲਗਭਗ 10,000 ਫੁੱਟ) ਦੀ ਉਚਾਈ ‘ਤੇ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਵਾਈ-ਫਾਈ ਰਾਹੀਂ ਇੰਟਰਨੈੱਟ ਦੀ ਸਹੂਲਤ ਪ੍ਰਾਪਤ ਹੋਵੇਗੀ। ਕੇਂਦਰ ਸਰਕਾਰ ਨੇ ਫਲਾਈਟ ਐਂਡ ਮੈਰੀਟਾਈਮ ਕਨੈਕਟੀਵਿਟੀ ਐਕਟ ਦੇ ਤਹਿਤ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿਚ ਸਾਰੇ ਹਵਾਈ ਰਸਤੇ ਆਉਣ-ਜਾਣ ਵਾਲੇ ਜਹਾਜ਼ਾਂ ‘ਤੇ ਇਹ ਨਿਯਮ ਲਾਗੂ ਹੋਵੇਗਾ। ਇਸ ਤੋਂ ਪਹਿਲਾਂ, 2018 ਦੇ ਨਿਯਮਾਂ ਅਨੁਸਾਰ ਜਹਾਜ਼ ਵਿਚ ਇੰਟਰਨੈੱਟ ਦੀ ਵਰਤੋਂ ਜਦੋਂ ਹੀ ਕੀਤੀ ਜਾ ਸਕਦੀ ਸੀ ਜਦੋਂ ਜਹਾਜ਼ 3,000 ਮੀਟਰ ਦੀ ਉਚਾਈ ‘ਤੇ ਪਹੁੰਚ ਜਾਵੇ। ਹੁਣ, ਨਵੀਆਂ ਸੋਧਾਂ ਨਾਲ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉੱਚਾਈ ਤੇ ਪਹੁੰਚਣ ਤੋਂ ਬਾਅਦ ਹੀ ਇੰਟਰਨੈੱਟ ਸੇਵਾਵਾਂ ਯਾਤਰੀਆਂ ਲਈ ਉਪਲਬਧ ਕੀਤੀਆਂ ਜਾਣਗੀਆਂ, ਪਰ ਇਹ ਵੀ ਜਰੂਰੀ ਹੈ ਕਿ ਯਾਤਰੀ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਦੀ ਇਜਾਜ਼ਤ ਹੋਣ ‘ਤੇ ਹੀ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ।

ਕੈਪਟਨ ਨੂੰ ਵੀ ਉਡਾਣ ਦੌਰਾਨ ਵਾਈ-ਫਾਈ ਨੂੰ ਚਾਲੂ ਜਾਂ ਬੰਦ ਕਰਨ ਦਾ ਅਧਿਕਾਰ ਮਿਲੇਗਾ। ਜਦੋਂ ਜਹਾਜ਼ ਸਥਿਰ ਸਪੀਡ ‘ਤੇ ਉਡ ਰਿਹਾ ਹੋਵੇਗਾ, ਤਾਂ ਵਾਈ-ਫਾਈ ਚਾਲੂ ਕੀਤਾ ਜਾਵੇਗਾ। ਟੇਕ-ਆਫ ਅਤੇ ਲੈਂਡਿੰਗ ਦੌਰਾਨ ਵਾਈ-ਫਾਈ ਬੰਦ ਰਹੇਗਾ ਤਾਂ ਜੋ ਜਹਾਜ਼ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਨਵੇਂ ਨਿਯਮਾਂ ਤਹਿਤ, ਹੁਣ ਯਾਤਰੀ ਸਮਾਰਟਫ਼ੋਨ, ਲੈਪਟਾਪ, ਟੈਬਲੇਟ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ 3,000 ਮੀਟਰ ਦੀ ਉਚਾਈ ਤੋਂ ਬਾਅਦ ਕਰ ਸਕਣਗੇ। ਇਸ ਫੈਸਲੇ ਨਾਲ ਵਿਸ਼ੇਸ਼ ਤੌਰ ‘ਤੇ ਬਿਜ਼ਨਸ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ ਜੋ ਉਡਾਣ ਦੌਰਾਨ ਕੰਮ ਜਾਰੀ ਰੱਖਣਾ ਚਾਹੁੰਦੇ ਹਨ, ਅਤੇ ਇਸ ਨਾਲ ਨਾਲ ਉਹ ਯਾਤਰੀ ਵੀ ਲਾਭਾਨਵਿਤ ਹੋਣਗੇ ਜੋ ਸੋਸ਼ਲ ਮੀਡੀਆ ਵਰਗੇ ਫ਼ੋਰਮਾਂ ਦਾ ਆਨੰਦ ਲੈਣਾ ਚਾਹੁੰਦੇ ਹਨ ਜਾਂ ਮਨੋਰੰਜਨ ਦੇ ਮੁਖਤਲਿਫ ਸਰੋਤ ਵਰਤਣਾ ਚਾਹੁੰਦੇ ਹਨ। ਇਹ ਸਹੂਲਤ ਲੰਬੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਖਾਸ ਤੌਰ ‘ਤੇ ਆਕਰਸ਼ਕ ਹੋਵੇਗੀ। ਹਾਲਾਂਕਿ, ਇਹ ਏਅਰਲਾਈਨਾਂ ‘ਤੇ ਨਿਰਭਰ ਕਰੇਗਾ ਕਿ ਉਹ ਕਿੰਨੀ ਜਲਦੀ ਆਪਣੇ ਜਹਾਜ਼ਾਂ ਵਿੱਚ ਵਾਈ-ਫਾਈ ਸੇਵਾਵਾਂ ਸ਼ੁਰੂ ਕਰਦੀਆਂ ਹਨ।

ਸਾਂਝਾ ਕਰੋ

ਪੜ੍ਹੋ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ...