ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ 3 ਨਵੰਬਰ 2024 ਨੂੰ ਸਲਾਨਾ” ਸ਼ਬਦ ਸਿਰਜਣਹਾਰੇ ਸਨਮਾਨ ਸਮਾਰੋਹ” ਬਲੱਡ ਬੈਂਕ ਹਾਲ ,ਹਰਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਜਾਵੇਗਾ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ “ਸ਼ਬਦ ਸਿਰਜਣਹਾਰੇ ਸਨਮਾਨ” ਇਸ ਸਾਲ ਪ੍ਰਸਿੱਧ ਕਵੀ ਅਤੇ ਗੀਤਕਾਰ ,ਸਵਾਂਤੀ ਬੂੰਦ (ਗ਼ਜ਼ਲ ਸੰਗ੍ਰਹਿ),ਠੀਕਰੀ ਪਹਿਰਾ (ਗ਼ਜਲ ਸੰਗ੍ਰਹਿ),ਚੁੱਪ ਦੇ ਟੁਕੜੇ (ਕਾਵਿ ਸੰਗ੍ਰਹਿ),ਆਪਾਂ ਦੋਵੇ ਰੁੱਸ ਬੈਠੇ (ਗੀਤ ਸੰਗ੍ਰਹਿ) ਕਿਤਾਬਾਂ ਦੇ ਰਚਨਹਾਰੇ ਹਰਜਿੰਦਰ ਕੰਗ ਅਤੇ ਨਵ-ਪ੍ਰਗਤੀਸ਼ੀਲ ਜਾਂ ਜੁਝਾਰਵਾਦੀ ਪੰਜਾਬੀ ਕਵੀ , ਸੀਸ ਤਲ਼ੀ ‘ਤੇ, ਬਾਂਸ ਦੀ ਅੱਗ, ਨੌਂ ਮਣ ਰੇਤ ,ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ, ਪੁਲ਼ ਮੋਰਾਂ ,ਅਨੰਦਪੁਰ ਮੇਲ ਅਤੇ ਸ਼ਹੀਨ ਬਾਗ਼ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲ਼ੇ ਸੰਤ ਸੰਧੂ ਨੂੰ ਦਿੱਤਾ ਜਾਵੇਗਾ। ਪੰਜਾਬੀ ਭਾਸ਼ਾ ਦੇ ਪਾਸਾਰ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਣਥੱਕ ਯੋਗਦਾਨ ਪਾਉਣ ਵਾਲ਼ੇ ਯੂਰਪੀਅਨ ਪੰਜਾਬੀ ਸੱਥ (ਯੂ.ਕੇ)ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ।