ਆੀ.ਐਮ.ਸੀ 2024 ‘ਚ ਦਿਖੀ ਭਾਰਤ ਦੀ AI ਪਾਵਰ

ਨਵੀਂ ਦਿੱਲੀ, 21 ਅਕਤੂਬਰ – ਹਾਲੇ ਦੇ ਦਿਨਾਂ ਵਿਚ ਸੰਪਨ ਹੋਏ ਇੰਡੀਆ ਮੋਬਾਈਲ ਕਾਂਗਰਸ (ਆਈਐੱਸੀ) ਨੇ ਸਪਸ਼ਟ ਕੀਤਾ ਹੈ ਕਿ ਆਖਿਰ ਕਿਉਂ ਭਾਰਤ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦਾ ਭਵਿੱਖ ਦਾ ਆਲਮੀ ਲੀਡਰ ਮੰਨਿਆ ਜਾਂਦਾ ਹੈ। ਚਾਰ ਦਿਨਾਂ ਤੱਕ ਚੱਲੇ ਇਸ ਸੰਮੇਲਨ ਵਿਚ 750 ਤੋਂ ਜ਼ਿਆਦਾ ਏਆਈ ਅਧਾਰਿਤ ਐਪਲੀਕੇਸ਼ਨਾਂ, ਸੇਵਾਵਾਂ ਤੇ ਵਸਤੂਆਂਦਾ ਪ੍ਰਦਰਸ਼ਨ ਕੀਤਾ ਗਿਆ, ਜੋ ਭਵਿੱਖ ਵਿਚ ਨਾ ਸਿਰਫ ਆਮ ਭਾਰਤੀ ਦੇ ਜੀਵਨ ਵਿਚ ਵੱਡੇ ਬਦਲਾਅ ਲਿਆਉਣ ਦੀ ਸਮਰੱਥਾ ਰਖਦੀ ਹੈ, ਬਲਕਿ ਆਲਮੀ ਪੱਧਰ ‘ਤੇ ਭਾਰਤੀ ਤਕਨਾਲੌਜੀ ਦੀ ਪ੍ਰਤਿਸ਼ਠਾ ਨੂੰ ਹੋਰ ਵਧਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਆਈਐੱਮਸੀ ਨੇ ਇਹ ਵੀ ਦੱਸਿਆ ਹੈ ਕਿ ਏਆਈ ਵਿਚ ਭਾਰਤੀ ਨੌਜਵਾਨ ਪੇਸ਼ੇਵਰ ਜਿਸ ਤਰੀਕੇ ਨਾਲ ਕੰਮ ਕਰ ਰਹੇ ਹਨ, ਉਹੋ ਜਿਹਾ ਉਦਾਹਰਣ ਦੁਨੀਆਂ ਵਿਚ ਹੋਰ ਕਿਤੇ ਨਹੀਂ ਮਿਲਦਾ। ਭਾਰਤ ਸੰਚਾਰ ਕੰਪਨੀਆਂ ਜਿਸ ਤੇਜ਼ੀ ਨਾਲ ਏਆਈ ਨੂੰ ਅਪਣਾ ਰਹੀਆਂ ਹਨ, ਉਹ ਵੀ ਇਹ ਸੰਕਤੇ ਦਿੰਦਾ ਹੈ ਕਿ ਕਿੰਨੀ ਤੇਜ਼ੀ ਨਾਲ ਇਕ ਆਮ ਆਦਮੀ ਦੇ ਜੀਵਨ ਵਿਚ ਇਸਦੀ ਘੁਸਪੈਠ ਹੋ ਰਹੀ ਹੈ।

ਪਰ ਇਹ ਘੁਸਪੈਠ ਸੰਚਾਰ ਸੇਵਾਵਾਂ ਦੀ ਕਵਾਲਿਟੀ ਨੂੰ ਵਧਾਉਣ ਤੇ ਆਮ ਗ੍ਰਾਹਕਾਂ ਲਈ ਸੇਵਾ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਹੋ ਰਹੀ ਹੈ। ਭਾਰਤੀ ਏਅਰਟੈੱਲ ਦੇ ਸਪੈਮ ਕਾਲ ਤੇ ਮੈਸਜ ਰੋਕਣ ਲਈ ਏਆਈ ਅਧਾਰਿਤ ਡਿਕਟੇਸ਼ਨ ਹੱਲ ਨਾਲ ਕਰੋੜਾਂ ਗ੍ਰਾਹਕਾਂ ਨੂੰ ਰਾਹਤ ਮਿਲਣ ਵਾਲੀ ਹੈ। ਇਸੇ ਤਰ੍ਹਾਂ ਵੋਡਾਫੋਨ ਆਈਡੀਆ ਨੇ ਆਪਣੇ ਹਾਈਸਪੀਡ ਨੈੱਟਡਵਰਕ ‘ਤੇ ਰੀਅਲ ਟਾਈਮ ਡਾਇਗਨੌਸਟਿਕ ਰਿਪੋਰਟਸ ਦਾ ਟ੍ਰਾਂਸਮਿਸ਼ਨ ਪ੍ਰਦਰਸ਼ਿਤ ਕੀਤਾ ਹੈ।• ਇਸਦਾ ਫਾਇਦਾ ਦੂਰ ਦੁਰਾਡੇ ਦੇ ਇਲਾਕਿਆਂ ਵਾਲੇ ਮਰੀਜ਼ਾਂ ਨੂੰ ਹੋਵੇਗਾ। ਇਹ ਹੱਲ 30 ਤੋਂ ਵਧੇਰੇ ਮੈਡੀਕਲ ਜਾਂਚਾਂ ਨੂੰ ਪੇਸ਼ ਕਰਦਾ ਹੈ। ਇਸ ਵਿਚ 250 ਰੁਪਏ ਤੋਂ ਵੀ ਵੱਧ ਕੀਮਤ ‘ਤੇ ਵਾਇਟਲ ਤੇ ਬਲੱਡ ਸਕ੍ਰੀਨਿੰਗ ਸ਼ਾਮਿਲ ਹੈ। ਇਸ ਵਿਚ ਏਆਈ ਦੀ ਅਹਿਮ ਭੂਮਿਕਾ ਹੋਵੇਗੀ। ਏਆਈ ਅਧਾਰਿਤ ਚਿੱਪਸੈੱਟ ਲਗਾਉਣ ਦੀ ਤਿਆਰੀ ਵਿਚ ਮੀਡੀਆਟੇਕ ਇਕ ਸਟਾਰਟਅੱਪ ਕੰਪਨੀ ਨੇ ਏਆਈ ਨਾਲ ਭਰੀ ਹੋਈ ਮਾਰਕੀਟਿੰਗ ਬਾਟਸ ਦੀ ਪੇਸ਼•ਕਸ਼ ਕੀਤੀ ਹੈ। ਇਸ ਵਿਚ ਦਿਮਾਗੀ ਸਿਹਤ ਵਰਗੇ ਗੰਭੀਰ ਮੁੱਦਿਆਂ ਦਾ ਨਿਪਟਾਨ ਸੌਖਾ ਹੋਵੇਗਾ।

ਤੇਜ਼ੀ ਨਾਲ ਵਧ ਰਿਹਾ ਅਰਥਚਾਰਾ

140 ਕਰੋੜ ਦੀ ਅਬਾਦੀ ਵਾਲੇ ਵੱਡੀ ਸੰਖਿਆਂ ਵਿਚ ਨੌਜਵਾਨਾਂ ਵਿਚ ਵੱਡੀ ਸੰਖਿਆ ਵਿਚ ਤਕਨਾਲੌਜੀ ਦੀ ਸਿਖਿਆ ਹਾਸਿਲ ਕਰਨ ਵਾਲੇ ਵਿਦਿਆਰਥੀ ਹਨ। ਇਹ ਕੁਝ ਅਜਿਹੇ ਤੱਤ ਹਨ ਜੋ ਭਾਰਤ ਨੂੰ ਏਆਈ ਵਿਚ ਆਲਮੀ ਘਾਗ ਬਣਾਉਣਗੇ

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...