ਸਾਬਕਾ ਰਾਜ ਸਭਾ ਮੈਂਬਰ ਧਰਮਪਾਲ ਸੱਭਰਵਾਲ ਦਾ ਦੇਹਾਂਤ

ਹੁਸ਼ਿਆਰਪੁਰ, 21 ਸਤੰਬਰ-  ਸਾਬਕਾ ਰਾਜ ਸਭਾ ਮੈਂਬਰ ਧਰਮਪਾਲ ਸੱਭਰਵਾਲ ਦਾ ਬੀਤੀ ਰਾਤ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ। ਰਾਤ ਤਬੀਅਤ ਵਿਗੜਣ ਕਾਰਨ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਸ੍ਰੀ ਸੱਭਰਵਾਲ ਦੋ ਵਾਰ ਵਿਧਾਇਕ ਰਹੇ। 1977 ਤੇ 1992 ’ਚ ਕਾਂਗਰਸ ਵੱਲੋਂ ਚੋਣ ਜਿੱਤੇ। ਕਾਂਗਰਸ ਨੇ 2004 ਵਿੱਚ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ। 2019 ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...