ਬੁੱਧ ਬਾਣ/ਕੌਣ ਬਣੇਗਾ ਨਵਾਂ ਮੁੱਖ ਮੰਤਰੀ/ਬੁੱਧ ਸਿੰਘ ਨੀਲੋਂ

ਪੰਜਾਬ ਨੂੰ ਅਗਲੇ ਦਿਨਾਂ ਵਿੱਚ ਨਵਾਂ ਮੁੱਖ ਮੰਤਰੀ ਮਿਲ ਸਕਦਾ ਹੈ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਰਾਜਕਤਾ ਵੱਲ ਜਾ ਰਿਹਾ ਹੈ, ਇਸਨੇ ਪੰਜਾਬ ਦੇ ਲੋਕਾਂ ਦੀ ਨੀਂਦ ਖਰਾਬ ਕੀਤੀ ਹੈ, ਉਥੇ ਅਰਵਿੰਦ ਕੇਜਰੀਵਾਲ ਵੀ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹੈ। ਜਿਸ ਦਿਨ ਦਿੱਲੀ ਵਿੱਚ ਉਹਨਾਂ ਦੀ ਰਿਹਾਈ ਵੇਲੇ ਪਾਰਟੀ ਵਰਕਰਾਂ ਦਾ ਇਕੱਠ ਕੀਤਾ ਸੀ, ਉਥੇ ਭਗਵੰਤ ਸਿੰਘ ਮਾਨ ਨੂੰ ਨਜ਼ਰਅੰਦਾਜ਼ ਕੀਤਾ। ਇਸ ਘਟਨਾ ਉਪਰ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੇ ਇਕ ਚੈਨਲ ਉੱਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ। ਜਿਹੜੀ ਭਗਵੰਤ ਸਿੰਘ ਮਾਨ ਦੇ ਠੂੰਹੇਂ ਵਾਂਗ ਡੰਗ ਮਾਰ ਗਈ। ਉਸ ਨੇ ਪੁਲਿਸ ਨੂੰ ਹੁਕਮ ਦਿੱਤਾ। ਚੱਕ ਲਿਆਓ, ਕੇਸ ਬਾਅਦ ਵਿੱਚ ਬਣਾਇਆ। ਉਸਦੀ ਗ੍ਰਿਫਤਾਰੀ ਵੇਲੇ ਜੋਂ ਕੁੱਝ ਅਫ਼ਸਰ ਕਹਿ ਰਿਹਾ ਹੈ, ਉਸਦਾ ਐਫ਼ ਆਈ ਆਰ ਨਾਲ਼ ਕੋਈ ਮੇਲ ਨਹੀ।

ਪੰਜਾਬ ਦੇ ਵਿੱਚ ਹੀ ਦੁਨੀਆਂ ਭਰ ਵਿੱਚ ਮਾਲੀ ਦੀ ਗ੍ਰਿਫਤਾਰੀ ਵਿਰੁੱਧ ਪੰਜਾਬੀ ਰੋਸ ਪ੍ਰਗਟ ਕਰਨ ਲੱਗੇ ਹਨ। ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਸਕਦਾ ਹੈ। ਕਿਉਂਕਿ ਭਗਵੰਤ ਸਿੰਘ ਮਾਨ ਬੀਤੇ ਦਿਨ ਜਹਾਜ਼ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਦੀ ਹਮਦਰਦੀ ਬਟੋਰਨ ਲਈ ਅਸਤੀਫਾ ਦੇ ਦਿੱਤਾ ਹੈ। ਦੁਨੀਆਂ ਦਾ ਸਭ ਤੋਂ ਇਮਾਨਦਾਰ ਮਨੁੱਖ ਹੁਣ ਦਿੱਲੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਇਮਾਨਦਾਰੀ ਦੇ ਬੀਜੇ ਬੂਟਿਆਂ ਦੀ ਸਾਂਭ ਸੰਭਾਲ ਕਰੇਗਾ। ਇਹ ਵੀ ਪਤਾ ਲੱਗਾ ਹੈ ਉਸਨੂੰ ਮਾਲਵਿੰਦਰ ਸਿੰਘ ਮਾਲੀ ਉਤੇ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਚੰਗੀ ਨਹੀਂ ਲੱਗੀ। ਮੁਹਾਲੀ ਦਾ ਸੀ ਆਈ ਏ ਸਟਾਫ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਉਹਨਾਂ ਨੇ ਕੈਮਰੇ ਦੇ ਸਾਹਮਣੇ ਝੂਠ ਬੋਲਿਆ ਹੈ। ਹੋ ਸਕਦਾ ਉਹ ਅਫਸਰ ਦੇ ਉਹ ਝੂਠ ਗਲੇ ਦੀ ਹੱਡੀ ਬਣ ਸਕਦਾ ਹੈ। ਕਿਉਂਕਿ ਕੁੱਝ ਮਨੁੱਖ ਅਧਿਕਾਰ ਜਥੇਬੰਦੀਆਂ ਇਸ ਝੂਠੇ ਪੁਲਿਸ ਕੇਸ ਵਿਰੁੱਧ ਮਾਣਯੋਗ ਹਾਈਕੋਰਟ ਵਿਚ ਚੁਣੌਤੀ ਦੇਣ ਲਈ ਕਾਨੂੰਨੀ ਸਲਾਹਾਂ ਲੈਣ ਲੱਗੀਆਂ ਹੋਈਆਂ ਹਨ। ਇਹ ਵੀ ਚਰਚਾ ਹੈ ਕਿ ਅਰਵਿੰਦ ਕੇਜਰੀਵਾਲ ਇਹ ਐਲਾਨ ਮੀਟਿੰਗ ਤੋਂ ਬਾਅਦ ਕਰ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸਮੇਂ ਏਮਜ਼ ਹਸਪਤਾਲ ਵਿੱਚ ਦਾਖ਼ਲ ਹਨ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...