ਆਤਿਸ਼ੀ ਮਾਰਲੇਨਾ ਕੇਜਰੀਵਾਲ ਦੀ ਜਾਨਸ਼ੀਨ

ਨਵੀਂ ਦਿੱਲੀ, 18 ਸਤੰਬਰ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਬਾਅਦ ਦੁਪਹਿਰ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਅਸਤੀਫਾ ਸੌਂਪ ਦਿੱਤਾ। ਕੇਜਰੀਵਾਲ ਕੈਬਨਿਟ ਸਾਥੀਆਂ ਨਾਲ ਉਪ ਰਾਜਪਾਲ ਕੋਲ ਪੁੱਜੇ। ਅਸਤੀਫੇ ਤੋਂ ਬਾਅਦ ਆਤਿਸ਼ੀ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਸਰਬਸੰਮਤੀ ਨਾਲ ਕੇਜਰੀਵਾਲ ਦੇ ਜਾਨਸ਼ੀਨ ਵਜੋਂ ਆਤਿਸ਼ੀ ਦੇ ਨਾਂਅ ਉਤੇ ਸਹਿਮਤੀ ਪ੍ਰਗਟਾਈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਉਤੇ ਹੋਈ ‘ਆਪ’ ਦੇ ਵਿਧਾਇਕ ਦਲ ਦੀ ਮੀਟਿੰਗ ਵਿਚ ਕੇਜਰੀਵਾਲ ਨੇ ਆਤਿਸ਼ੀ ਨੂੰ ਚੁਣੇ ਜਾਣ ਦੀ ਤਜਵੀਜ਼ ਪੇਸ਼ ਕੀਤੀ, ਜਿਹੜੀ ਸਰਬਸੰਮਤੀ ਨਾਲ ਮਨਜ਼ੂਰ ਕਰ ਲਈ ਗਈ। ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਬਾਅਦ ਆਤਿਸ਼ੀ ਨੇ ਕਿਹਾ ਕਿ ਉਨ੍ਹਾ ਨੂੰ ਮੁੱਖ ਮੰਤਰੀ ਬਣਨ ’ਤੇ ਕਿਸੇ ਨੂੰ ਵਧਾਈ ਨਹੀਂ ਦੇਣੀ ਚਾਹੀਦੀ। ਇਹ ਦੁੱਖ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ। ਉਨ੍ਹਾ ਕਿਹਾਮੇਰੇ ਗੁਰੂ ਅਰਵਿੰਦ ਕੇਜਰੀਵਾਲ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ।

ਉਨ੍ਹਾ ਨੇ ਮੇਰੇ ’ਤੇ ਭਰੋਸਾ ਕੀਤਾ ਹੈ ਅਤੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ। ਇਹ ਸਿਰਫ ਆਮ ਆਦਮੀ ਪਾਰਟੀ ’ਚ ਹੀ ਹੋ ਸਕਦਾ ਹੈ। ਮੈਂ ਇੱਕ ਆਮ ਪਰਵਾਰ ਤੋਂ ਹਾਂ। ਅਰਵਿੰਦ ਕੇਜਰੀਵਾਲ ਨੇ ਮੈਨੂੰ ਵਿਧਾਇਕ ਬਣਾਇਆ ਅਤੇ ਇਸ ਤੋਂ ਬਾਅਦ ਉਨ੍ਹਾ ਨੇ ਮੈਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ। ਮੈਂ ਕੇਜਰੀਵਾਲ ਦੀ ਅਗਵਾਈ ’ਚ ਸਰਕਾਰ ਚਲਾਵਾਂਗੀ। ਕੇਜਰੀਵਾਲ ਦੀ ਗਿ੍ਰਫਤਾਰੀ ਗਲਤ ਹੈ। ਭਾਜਪਾ ਨੇ ਐਕਸਾਈਜ਼ ਮਾਮਲੇ ’ਚ ਉਨ੍ਹਾ ਨੂੰ ਫਸਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ। ਦਿੱਲੀ ਵਾਸੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਦਿੱਲੀ ’ਚ ਚੋਣਾਂ ਹੋਣਗੀਆਂ। ਜਲਦੀ ਹੀ ਲੋਕ ਕੇਜਰੀਵਾਲ ਨੂੰ ਫਿਰ ਤੋਂ ਚੁਣਨਗੇ। ਆਤਿਸ਼ੀ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵਿਜੇ ਸਿੰਘ ਤੋਮਰ ਤੇ ਤਿ੍ਰਪਤਾ ਵਾਹੀ ਦੇ ਘਰ 8 ਜੂਨ 1981 ਨੂੰ ਜਨਮ ਲਿਆ। ਤੋਮਰ ਪਰਵਾਰ ਦਾ ਪਿਛੋਕੜ ਪੰਜਾਬੀ ਹੈ। ਮਾਪਿਆਂ ਨੇ ਉਸ ਦਾ ਨਾਂਅ ਆਤਿਸ਼ੀ ਮਾਰਲੇਨਾ ਰੱਖਿਆ ਸੀ। ਮਾਰਲੇਨਾ ਮਾਰਕਸ ਤੇ ਲੈਨਿਨ ਤੋਂ ਲਿਆ ਸੀ। 2018 ਤੋਂ ਉਹ ਆਤਿਸ਼ੀ ਨਾਂਅ ਹੀ ਵਰਤਦੀ ਹੈ ਤੇ ਮਾਰਲੇਨਾ ਨਹੀਂ ਜੋੜਦੀ। ਆਤਿਸ਼ੀ ਨੇ 2001 ਵਿਚ ਸੇਂਟ ਸਟੀਫਨ’ਜ਼ ਕਾਲਜ ਦਿੱਲੀ ਤੋਂ ਹਿਸਟਰੀ ਵਿਚ ਗ੍ਰੈਜੂਏਸ਼ਨ ਕੀਤੀ ਤੇ ਫਿਰ 2003 ਵਿਚ ਆਕਸਫੋਰਡ ਯੂਨੀਵਰਸਿਟੀ ਤੋਂ ਹਿਸਟਰੀ ਦੀ ਮਾਸਟਰ ਡਿਗਰੀ ਕੀਤੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...