ਕਿਵੇਂ ਬਚੇਗਾ ਭਾਰਤ ਬੰਗਲਾਦੇਸ਼ ਵਰਗੀ ਸਥਿਤੀ ਬਣਨ ਤੋਂ

ਭਾਰਤ ਦੇਸ ਬਾਹਰੀ ਅਤੇ ਵਿਦੇਸ਼ੀ ਦਖਲ ਦੇ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ,ਜਿਹੜਾ ਦੇਸ ਨੂੰ ਤੋੜ ਸਕਦਾ ਹੈ,ਦੇਸ ‘ਚ ਬਦਅਮਨੀ ਪੈਦਾ ਕਰ ਸਕਦਾ ਹੈ।ਭਾਰਤੀ ਹਕੂਮਤ ਦੇਸ਼ ‘ਚ ਲੋਕਤੰਤਰ ਕਾਇਮ ਰੱਖਣ, ਸੰਘੀ ਢਾਂਚਾ ਬਰਕਰਾਰ ਰੱਖ ਕੇ,ਵਿਦੇਸ਼ੀ ਕੂੜ ਪ੍ਰਚਾਰ ਤੇ ਦਖਲ ਨੂੰ ਰੋਕਣ ਲਈ ਯਤਨਸ਼ੀਲ ਹੈ।
ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਸੀ.ਐੱਸ.ਐੱਫ਼.ਅਤੇ ਈਸਟਰਨ ਕਮਾਂਡ ਨਾਲ਼ ਰਾਬਤਾ ਰੱਖ ਕੇ ਹੁਕਮ ਦੇ ਰਹੇ ਹਨ ਕਿ ਬੰਗਲਾਦੇਸ਼ ਦੇ ਸਰਹੱਦੋਂ ਪਾਰ ਘੱਟਗਿਣਤੀਆਂ ਦੀ ਸੁਰੱਖਿਆ ਬਰਕਰਾਰ ਰਹੇ।
ਭਾਵੇਂ ਕਿ ਪਰਮੀਤ ਪਾਲ ਚੌਧਰੀ (ਵਿਦੇਸ਼ ਨੀਤੀ ਮਾਹਰ) ਇਹ ਦੱਸਦੇ ਹਨ ਕਿ 1971 ਤੋਂ ਹੀ ਘੱਟ ਗਿਣਤੀ ਵਰਗ ਖ਼ਾਸ ਕਰਕੇ ਹਿੰਦੂ ਬੰਗਲਾਦੇਸ਼ ‘ਚ ਨਿਸ਼ਾਨੇ ‘ਤੇ ਹਨ। ਮੌਜੂਦਾ ਬੰਗਲਾਦੇਸ਼ ਵਿਚਲੇ ਬਗ਼ਾਵਤੀ ਮਾਹੌਲ ਕਾਰਨ ਹਿੰਦੂਆਂ ਦੀ ਸੁਰੱਖਿਆ ਖਤਰੇ ‘ਚ ਹੈ।ਕਈ ਥਾਵੇਂ ਉਹਨਾਂ ਤੇ ਹਮਲੇ ਹੋਏ ਹਨ।
ਬੰਗਲਾਦੇਸ਼ ਵਰਗੀ ਸਥਿਤੀ ਜਿੱਥੇ ਨੌਜਵਾਨਾਂ ਨੇ ਰਿਜ਼ਰਵੇਸ਼ਨ ਦਾ ਮੁੱਦਾ ਲੈ ਕੇ ਬਗ਼ਾਵਤ ਕੀਤੀ।ਪ੍ਰਧਾਨ ਮੰਤਰੀ ਦੇਸ ਵਿੱਚੋਂ ਭੱਜ ਗਈ। ਭਾਵੇਂ ਫ਼ੌਜ ਨੇ ਉੱਥੇ ਚਾਰਜ ਸੰਭਾਲ਼ਿਆ ਹੈ,ਪਰ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੌਜਵਾਨ ਵਿਦਰੋਹੀਆਂ ਦੇ ਦਬਾਅ ਕਾਰਨ ਉੱਥੇ ਮੁਖੀ ਬਣੇ ਹਨ।
ਭਾਰਤ ਵਿੱਚ ਕੁਝ ਸਮਾਂ ਪਹਿਲਾਂ ਖੇਤੀ ਕਾਨੂੰਨਾਂ ਦੇ ਮਾਮਲੇ ‘ਤੇ ਦੇਸ ਵਿਆਪੀ ਅੰਦੋਲਨ ਛਿੜਿਆ,ਮੋਦੀ ਸਰਕਾਰ ਨੂੰ ਗੋਡੇ ਟੇਕਣੇ ਪਏ। ਖੇਤੀ ਕਾਨੂੰਨ ਵਾਪਸ ਹੋਏ।ਇਹ ਬਗ਼ਾਵਤੀ ਸੁਰ ਮੌਕੇ ਦੇ ਹਾਕਮਾਂ ਨੇ ਸੰਭਾਲ਼ ਲਿਆ,ਪਰ ਇਹ ਅੰਦੋਲਨ ਕਈ ਸਬਕ ਸਿਖਾ ਗਿਆ। ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਦੇਸ ‘ਚ ਬੰਗਲਾਦੇਸ਼ ਵਰਗੇ ਬਗ਼ਾਵਤੀ ਸੁਰ ਵਧ ਰਹੇ ਹਨ ਅਤੇ ਸਰਕਾਰ ਉਹਨਾਂ ਨੂੰ ‘ਮੋਦੀ ਦੀ ਅਗਵਾਈ’ ‘ਚ ਸੰਭਾਲਣ ਲਈ ਯਤਨਸ਼ੀਲ ਹੈ ਅਤੇ ਦੇਸ ‘ਚ ਲੋਕਤੰਤਰੀ ਕਦਰਾਂ ਕੀਮਤਾਂ ਲਾਗੂ ਕਰਨ ਲਈ ਵਚਨਬੱਧ ਹੈ

 


 

 

 

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...