ਸਟ੍ਰੋਕ ਤੋਂ ਲੈ ਕੇ ਕਿਡਨੀ ਡੈਮੇਜ ਤਕ ਦੀ ਵਜ੍ਹਾ ਬਣਦਾ ਹੈ Hypertension

 

ਨਵੀਂ ਦਿੱਲੀ 9 ਅਗਸਤ ਇਨ੍ਹੀਂ ਦਿਨੀ ਹਾਈ ਬੀਪੀ ਯਾਨੀ Hypertension ਦੀ ਸਮੱਸਿਆ ਕਾਫੀ ਜ਼ਿਆਦਾ ਵਧ ਗਈ ਹੈ। ਸਾਡੇ ਲਗਪਗ ਹਰ ਕੋਈ ਇਸ ਸਮੱਸਿਆ ਤੋਂ ਪਰੇਸ਼ਾਨ ਹੈ। ਆਰਟਰੀ ਵਾਲ ‘ਤੇ ਜਦੋਂ ਬਲੱਡ ਦਾ ਫਲੋਅ (Blood Flow) ਬਹੁਤ ਤੇਜ਼ ਰਹਿੰਦਾ ਹੈ ਤਾਂ ਇਸ ਸਥਿਤੀ ਨੂੰ ਹਾਈਪਰਟੈਂਸ਼ਨ ਕਹਿੰਦੇ ਹਨ। ਜੇਕਰ ਇਸ ‘ਤੇ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਰੂਪ ਲੈ ਸਕਦਾ ਹੈ ਤੇ ਸਟ੍ਰੋਕ (Stroke), ਕਿਡਨੀ ਡੈਮੇਜ (Kidney Damage), ਕਮਜ਼ੋਰ ਵਿਜ਼ਨ (Low Vision), ਯਾਦਦਾਸ਼ਤ (Weak Memory) ਘੱਟ ਹੋਣ ਵਰਗੇ ਹਾਲਾਤ ਦਾ ਕਾਰਨ ਬਣ ਸਕਦਾ ਹੈ। ਅਜਿਹੀ ਸਥਿਤੀ ‘ਚ ਹਾਈਪਰਟੈਂਸ਼ਨ ਦੇ ਲੱਛਣਾਂ ਨੂੰ ਪਛਾਣਨਾ ਤੇ ਸਮੇਂ ਸਿਰ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।

ਹਾਈਪਰਟੈਂਸ਼ਨ ਦੇ ਲੱਛਣ:-

ਸਿਰਦਰਦ, ਸਾਹ ਫੁੱਲਣਾ, ਧੁੰਦਲਾਪਨ, ਕਮਜ਼ੋਰੀ, ਚੱਕਰ ਆਉਣਾ, ਛਾਤੀ ‘ਚ ਦਰਦ, ਕੰਨਾਂ ‘ਚ ਦਰਦ, ਅਨਿਯਮਿਤ ਹਾਰਟਬੀਟ, ਨੱਕ ‘ਚੋਂ ਖ਼ੂਨ ਵਗਣਾ

ਇਨ੍ਹਾਂ ਤਰੀਕਿਆਂ ਨਾਲ ਕੰਟਰੋਲ ਕਰੋ ਹਾਈ ਬੀਪੀ

ਦਿਲ ਦੀ ਧੜਕਣ ਤੇ ਬਲੱਡ ਪ੍ਰੈਸ਼ਰ ਵਧਣ ਦਾ ਮੁੱਖ ਕਾਰਨ ਤਣਾਅ ਹੈ। ਤਣਾਅ ਕਾਰਨ ਦਿਮਾਗ ਹਰ ਸਮੇਂ ਲੜਾਈ ਜਾਂ ਫਲਾਈਟ ਮੋਡ ‘ਚ ਰਹਿੰਦਾ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵਧਦਾ ਹੈ। ਅਜਿਹੀ ਸਥਿਤੀ ‘ਚ ਜਿੰਨਾ ਹੋ ਸਕੇ ਓਨਾ ਘੱਟ ਤਣਾਅ ਲਓ। ਇਸਦੇ ਲਈ ਆਪਣੀ ਪੈਰਾਸਿੰਪਾਥੈਟਿਕ ਸਿਸਟਮ ਨੂੰ ਐਕਟਿਵ ਰੱਖੋ, ਜੋ ਸਾਨੂੰ ਸ਼ਾਂਤ ਤੇ ਸਥਿਰ ਰਹਿਣ ‘ਚ ਮਦਦ ਕਰਦਾ ਹੈ। ਰਾਤ ਨੂੰ ਨੀਂਦ ਨਾ ਆਉਣ ਕਾਰਨ ਸਵੇਰੇ ਉੱਠਦੇ ਹੀ ਕੋਰਟੀਸੋਲ ਲੈਵਲ (ਸਟ੍ਰੈੱਸ ਹਾਰਮੋਨ) ਟ੍ਰਿਗਰ ਹੋ ਜਾਂਦਾ ਹੈ ਤੇ ਨਾਲ ਹੀ ਇਨਸੁਲਿਨ ਲੈਵਲ ਵੀ ਵਧ ਜਾਂਦਾ ਹੈ। ਇਸ ਲਈ ਗ਼ੈਰ-ਜ਼ਰੂਰੀ ਤਣਾਅ ਤੇ ਹਾਈ ਬਲੱਡ ਪ੍ਰੈਸ਼ਰ ਤੋਂ ਬਚਣ ਲਈ ਘੱਟੋ-ਘੱਟ 7 ਘੰਟੇ ਦੀ ਨੀਂਦ ਜ਼ਰੂਰ ਲਓ।

ਸਾਈਕਲਿੰਗ, ਬ੍ਰਿਸਕ ਵਾਕਿੰਗ, ਜੌਗਿੰਗ, ਟੈਨਿਸ, ਜ਼ੁੰਬਾ ਆਦਿ ਕੁਝ ਅਜਿਹੀਆਂ ਗਤੀਵਿਧੀਆਂ ਹਨ ਜੋ ਹਾਈਪਰਟੈਨਸ਼ਨ ਨੂੰ ਘਟਾਉਂਦੀਆਂ ਹਨ। ਇਸ ਦੇ ਨਾਲ ਹੀ ਵੇਟ ਲਿਫਟਿੰਗ, ਸਕੁਐਸ਼, ਸਕਾਈ ਡਾਈਵਿੰਗ, ਸਕੂਬਾ ਡਾਈਵਿੰਗ ਵਰਗੀਆਂ ਗਤੀਵਿਧੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। DASH (ਡਾਇਟਰੀ ਅਪ੍ਰੋਚ ਟੂ ਸਟਾਪ ਹਾਈਪਰਟੈਂਸ਼ਨ) ਡਾਈਟ ਫਾਲੋ ਕਰਨ ਨਾਲ ਵੀ ਹਾਈ ਬੀਪੀ ਕੰਟਰੋਲ ਹੁੰਦਾ ਹੈ। ਇਸ ਡਾਈਟ ‘ਚ ਫਲ, ਸਬਜ਼ੀਆਂ, ਸਾਬੁਤ ਅਨਾਜ, ਲੀਨ ਮੀਟ, ਘੱਟ ਸੋਡੀਅਮ ਤੇ ਡੇਅਰੀ ਪ੍ਰੋਡਕਟਸ ਸ਼ਾਮਲ ਹੁੰਦੇ ਹਨ ਜੋ ਹਾਈਪਰਟੈਂਸ਼ਨ ਦੀ ਸਮੱਸਿਆ ਤੋਂ ਬਚਾਉਂਦੇ ਹਨ। ਸਿਗਰਟਨੋਸ਼ੀ, ਸ਼ਰਾਬ, ਡੱਬਾਬੰਦ, ਪ੍ਰੋਸੈਸਡ ਫੂਡ ਖਾਣ ਤੋਂ ਪਰਹੇਜ਼ ਕਰੋ। ਇਹ ਇਨਸੁਲਿਨ ਦੇ ਪੱਧਰ ਨੂੰ ਵਧਾਉਂਦੇ ਹਨ, ਜਿਸ ਨਾਲ ਸਿੰਪਥੈਟਿਕ ਨਰਵਸ ਸਿਸਟਮ ਐਕਟਿਵ ਹੁੰਦਾ ਹੈ। ਇਹ ਫਆਈਟ ਤੇ ਫਲਾਈਟ ਇਫੈਕਟ ਦਰਸਾਉਂਦਾ ਹੈ ਜਿਸ ਵਿਚ ਹਾਰਟ ਰੇਟ ਵਧ ਜਾਂਦਾ ਹੈ ਤੇ ਫਿਰ ਬਲੱਡ ਪ੍ਰੈਸ਼ਰ ਵੀ ਵਧਦਾ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...