ਭਾਰਤ ਦਾ ਬਲਰਾਜ ਹੀਟ ਮੁਕਾਬਲੇ ‘ਚ ਚੌਥੇ ਸਥਾਨ ‘ਤੇ

ਚੈਟੋਰੋਕਸ (ਫਰਾਂਸ), 27 ਜੁਲਾਈ ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤ ਦੇ ਇਕਲੌਤੇ ਰੋਇੰਗ ਖਿਡਾਰੀ ਬਲਰਾਜ ਪੰਵਾਰ ਪੁਰਸ਼ ਸਿੰਗਲ ਸਕਲ ਈਵੈਂਟ ਦੀ ਹੀਟ (ਸ਼ੁਰੂਆਤੀ ਦੌੜ) ਵਿਚ ਚੌਥੇ ਸਥਾਨ ‘ਤੇ ਰਿਹਾ ਹੈ ਜਿਸ ਉਪਰੰਤ ਇਹ ਖਿਡਾਰੀ ਹੁਣ ਰੈਪੇਚੇਜ ਵਿਚ ਹਿੱਸਾ ਲਵੇਗਾ। 25 ਸਾਲਾ ਬਲਰਾਜ ਨੇ 7.11 ਮਿੰਟ ਦਾ ਸਮਾਂ ਲਿਆ। ਰੈਪੇਚੇਜ ਦੇ ਜ਼ਰੀਏ ਬਲਰਾਜ ਨੂੰ ਸੈਮੀਫਾਈਨਲ ਜਾਂ ਫਾਈਨਲ ‘ਚ ਜਗ੍ਹਾ ਬਣਾਉਣ ਦਾ ਦੂਜਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਬਲਰਾਜ ਚੀਨ ਵਿੱਚ 2022 ਏਸ਼ੀਅਨ ਖੇਡਾਂ ਦੌਰਾਨ ਚੌਥੇ ਸਥਾਨ ‘ਤੇ ਰਿਹਾ ਸੀ ਅਤੇ ਅਤੇ ਕੋਰੀਆ ਵਿੱਚ ਏਸ਼ੀਅਨ ਅਤੇ ਓਸ਼ੀਆਨੀਆ ਓਲੰਪਿਕ ਕੁਆਲੀਫਿਕੇਸ਼ਨ ਰੈਗਟਾ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕਿਆ ਹੈ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...