ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਪਤਨੀ ਨਤਾਸ਼ਾ ਦਾ ਹੋਇਆ ਤਲਾਕ

ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਪਤਨੀ ਨਤਾਸ਼ਾ ਸਟੈਨਕੋਵਿਚ ਦਾ ਤਲਾਕ ਹੋ ਗਿਆ ਹੈ। ਹਾਰਦਿਕ ਅਤੇ ਨਤਾਸ਼ਾ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੇ ਵੱਖ ਹੋਣ ਦੀਆਂ ਖਬਰਾਂ ਆ ਰਹੀਆਂ ਸਨ। ਹਾਲ ਹੀ ‘ਚ ਨਤਾਸ਼ਾ ਵੀ ਆਪਣੇ ਪੇਕੇ ਘਰ ਗਈ ਸੀ। ਅੰਬਾਨੀ ਦੇ ਵਿਆਹ ‘ਚ ਵੀ ਹਾਰਦਿਕ ਨੂੰ ਇਕੱਲੇ ਮਸਤੀ ਕਰਦੇ ਦੇਖਿਆ ਗਿਆ। ਪੋਸਟ ਸ਼ੇਅਰ ਕਰਕੇ ਹਾਰਦਿਕ ਨੇ ਦੱਸਿਆ ਕਿ ਇਹ ਫੈਸਲਾ ਦੋਵਾਂ ਲਈ ਕਿੰਨਾ ਔਖਾ ਸੀ। ਪਿਛਲੇ 6 ਮਹੀਨਿਆਂ ਤੋਂ ਦੋਹਾਂ ਦੇ ਰਿਸ਼ਤਿਆਂ ‘ਚ ਖਟਾਸ ਦੀਆਂ ਖਬਰਾਂ ਆ ਰਹੀਆਂ ਸਨ ਪਰ ਹੁਣ ਇਸ ਗੱਲ ਦੀ ਪੁਸ਼ਟੀ ਹੋ ​​ਗਈ ਹੈ ਕਿ ਦੋਵਾਂ ਨੇ ਇਕ-ਦੂਜੇ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਹੈ। ਦੋਵੇਂ ਪਿਛਲੇ 4 ਸਾਲਾਂ ਤੋਂ ਇਕੱਠੇ ਸਨ ਪਰ ਹੁਣ ਇਹ ਰਿਸ਼ਤਾ ਟੁੱਟ ਗਿਆ ਹੈ। ਨਤਾਸ਼ਾ ਅਤੇ ਹਾਰਦਿਕ ਨੇ ਆਪਣੇ ਰਿਸ਼ਤੇ ‘ਚ ਆਈ ਖਟਾਸ ਨੂੰ ਲੈ ਕੇ ਕਈ ਮਹੀਨਿਆਂ ਤੋਂ ਚੁੱਪੀ ਧਾਰ ਰੱਖੀ ਸੀ ਪੋਸਟ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ- ਚਾਰ ਸਾਲ ਇਕੱਠੇ ਰਹਿਣ ਤੋਂ ਬਾਅਦ ਨਤਾਸ਼ਾ ਅਤੇ ਮੈਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਰਿਸ਼ਤੇ ਨੂੰ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਸਭ ਕੁਝ ਲਗਾ ਦਿੱਤਾ ਪਰ ਹੁਣ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਦੋਵਾਂ ਲਈ ਸਹੀ ਫੈਸਲਾ ਹੈ। ਇਹ ਸਾਡੇ ਲਈ ਬਹੁਤ ਮੁਸ਼ਕਿਲ ਫੈਸਲਾ ਸੀ, ਇਕੱਠੇ ਬਿਤਾਏ ਖੁਸ਼ੀ ਦੇ ਪਲ, ਆਪਸੀ ਰਿਸਪੈਕਟ ਅਤੇ ਇੱਕ ਦੂਜੇ ਦਾ ਸਾਥ, ਜੋ ਵੀ ਅਸੀਂ ਇਕੱਠੇ ਬਿਤਾਇਆ ਅਤੇ ਆਨੰਦ ਮਾਣਿਆ, ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਅੱਗੇ ਵਧੇ।

ਹਾਰਦਿਕ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬੇਟੇ ਅਗਸਤਿਆ ਦੀ ਦੇਖਭਾਲ ਕੌਣ ਕਰੇਗਾ। ਉਨ੍ਹਾਂ ਲਿਖਿਆ- ਅਸੀਂ ਅਗਸਤਿਆਨੂੰ ਆਪਣੀ ਜ਼ਿੰਦਗੀ ‘ਚ ਪਾ ਕੇ ਬਹੁਤ ਖੁਸ਼ਕਿਸਮਤ ਹਾਂ , ਜੋ ਹਮੇਸ਼ਾ ਇੰਝ ਹੀ ਸਾਡੀ ਜ਼ਿੰਦਗੀ ਦਾ ਆਧਾਰ ਰਹੇਗਾ। ਅਸੀਂ ਦੋਵੇਂ ਮਿਲ ਕੇ ਉਸ ਦੀ ਦੇਖਭਾਲ ਕਰਾਂਗੇ। ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ ਅਤੇ ਉਸ ਦੀ ਖੁਸ਼ੀ ਲਈ ਅਸੀਂ ਜੋ ਵੀ ਕਰ ਸਕਦੇ ਹਾਂ, ਕਰਾਂਗੇ। ਤੁਹਾਨੂੰ ਦੱਸ ਦੇਈਏ ਨਤਾਸ਼ਾ ਇੱਕ ਸਰਬੀਅਨ ਮਾਡਲ ਹੈ। ਉਹ 2012 ਵਿੱਚ ਭਾਰਤ ਆਈ ਅਤੇ ਪ੍ਰਕਾਸ਼ ਝਾਅ ਦੀ ਸੱਤਿਆਗ੍ਰਹਿ ਫਿਲਮ ਵਿੱਚ ਇੱਕ ਆਈਟਮ ਗੀਤ ਗਾ ਕੇ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਬਿੱਗ ਬੌਸ 8 ਅਤੇ ਨੱਚ ਬਲੀਏ ਵਰਗੇ ਰਿਐਲਿਟੀ ਸ਼ੋਅ ਦਾ ਵੀ ਹਿੱਸਾ ਰਹੀ ਸੀ। ਨਤਾਸ਼ਾ ਅਤੇ ਹਾਰਦਿਕ ਨੇ 1 ਜਨਵਰੀ, 2020 ਨੂੰ ਇੱਕ ਗੂੜ੍ਹੇ ਸਮਾਰੋਹ ਵਿੱਚ ਸਗਾਈ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ ਪੀਰੀਅਡ ਦੌਰਾਨ 31 ਮਈ 2020 ਨੂੰ ਵਿਆਹ ਕਰਵਾ ਲਿਆ ਸੀ। ਜੋੜੇ ਦੇ ਬੇਟੇ ਅਗਸਤਿਆ ਦਾ ਜਨਮ 30 ਜੁਲਾਈ 2020 ਨੂੰ ਹੋਇਆ ਸੀ। ਨਤਾਸ਼ਾ ਅਤੇ ਹਾਰਦਿਕ ਨੇ 14 ਫਰਵਰੀ 2023 ਨੂੰ ਦੂਜੀ ਵਾਰ ਸ਼ਾਨਦਾਰ ਵਿਆਹ ਕੀਤਾ ਸੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...