BCCI ਲਿਖਤੀ ਰੂਪ ’ਚ ਦੇਵੇ ਕਿ ਭਾਰਤ ਸਰਕਾਰ ਨੇ ਪਾਕਿ ’ਚ ਖੇਡਣ ਦੀ ਇਜਾਜ਼ਤ ਨਹੀਂ ਦਿਤੀ

ਪਾਕਿਸਤਾਨ ਕ੍ਰਿਕਟ ਬੋਰਡ ਚਾਹੁੰਦਾ ਹੈ ਕਿ ਬੀ.ਸੀ.ਸੀ.ਆਈ. ਇਸ ਗੱਲ ਦਾ ਲਿਖਤੀ ਸਬੂਤ ਦੇਵੇ ਕਿ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਟੀਮ ਨੂੰ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਪੀ.ਸੀ.ਬੀ. ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿਤੀ। ਮੇਜ਼ਬਾਨ ਬੋਰਡ ਚਾਹੁੰਦਾ ਹੈ ਕਿ ਇਹ ਮਾਮਲਾ ਜਲਦੀ ਹੱਲ ਹੋ ਜਾਵੇ ਕਿਉਂਕਿ ਟੂਰਨਾਮੈਂਟ ਅਗਲੇ ਸਾਲ ਫ਼ਰਵਰੀ-ਮਾਰਚ ਵਿਚ ਹੋਣਾ ਹੈ। ਕੋਲੰਬੋ ’ਚ 19 ਜੁਲਾਈ ਨੂੰ ਹੋਣ ਵਾਲੀ ਆਈ.ਸੀ.ਸੀ. ਦੀ ਸਾਲਾਨਾ ਕਾਨਫਰੰਸ ’ਚ ‘ਹਾਈਬ੍ਰਿਡ ਮਾਡਲ’ ਏਜੰਡੇ ’ਚ ਨਹੀਂ ਹੈ। ਇਸ ਦੇ ਤਹਿਤ ਭਾਰਤੀ ਟੀਮ ਅਪਣੇ ਮੈਚ ਯੂ.ਏ.ਈ. ’ਚ ਖੇਡੇਗੀ।

ਪੀ.ਸੀ.ਬੀ. ਦੇ ਇਕ ਸੂਤਰ ਨੇ ਕਿਹਾ, ‘‘ਜੇਕਰ ਭਾਰਤ ਸਰਕਾਰ ਨੇ ਇਜਾਜ਼ਤ ਨਹੀਂ ਦਿਤੀ ਹੈ ਤਾਂ ਇਸ ਨੂੰ ਲਿਖਤੀ ਰੂਪ ਵਿਚ ਦੇਣਾ ਹੋਵੇਗਾ ਅਤੇ ਬੀ.ਸੀ.ਸੀ.ਆਈ. ਨੂੰ ਤੁਰਤ ਆਈ.ਸੀ.ਸੀ. ਨੂੰ ਚਿੱਠੀ ਜਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਬੀ.ਸੀ.ਸੀ.ਆਈ. ਆਈ.ਸੀ.ਸੀ. ਨੂੰ ਲਿਖਤੀ ਰੂਪ ’ਚ ਸੂਚਿਤ ਕਰੇ ਕਿ ਟੀਮ ਟੂਰਨਾਮੈਂਟ ਲਈ 5-6 ਮਹੀਨੇ ਪਹਿਲਾਂ ਪਾਕਿਸਤਾਨ ਜਾਵੇਗੀ। ਬੀ.ਸੀ.ਸੀ.ਆਈ. ਨੇ ਹਮੇਸ਼ਾ ਕਿਹਾ ਹੈ ਕਿ ਪਾਕਿਸਤਾਨ ’ਚ ਖੇਡਣਾ ਸਰਕਾਰ ਵਲੋਂ ਲਿਆ ਜਾਵੇਗਾ ਅਤੇ 2023 ਵਨਡੇ ਏਸ਼ੀਆ ਕੱਪ ’ਚ ਵੀ ਭਾਰਤ ਦੇ ਮੈਚ ਹਾਈਬ੍ਰਿਡ ਮਾਡਲ ’ਤੇ ਸ਼੍ਰੀਲੰਕਾ ’ਚ ਖੇਡੇ ਗਏ ਸਨ।

ਪੀ.ਸੀ.ਬੀ. ਨੇ ਚੈਂਪੀਅਨਜ਼ ਟਰਾਫੀ ਦੇ ਪ੍ਰੋਗਰਾਮ ਦਾ ਖਰੜਾ ਆਈ.ਸੀ.ਸੀ. ਨੂੰ ਸੌਂਪ ਦਿਤਾ ਹੈ ਜਿੱਥੇ ਭਾਰਤ ਦੇ ਸਾਰੇ ਮੈਚ, ਸੈਮੀਫਾਈਨਲ ਅਤੇ ਫਾਈਨਲ ਲਾਹੌਰ ’ਚ ਹੋਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 1 ਮਾਰਚ ਨੂੰ ਹੋਣਾ ਹੈ। ਟੂਰਨਾਮੈਂਟ ਦੀ ਸ਼ੁਰੂਆਤ 19 ਫ਼ਰਵਰੀ ਨੂੰ ਕਰਾਚੀ ’ਚ ਹੋਵੇਗੀ ਅਤੇ ਫਾਈਨਲ 9 ਮਾਰਚ ਨੂੰ ਲਾਹੌਰ ’ਚ ਹੋਵੇਗਾ। ਫਾਈਨਲ ’ਚ ਇਕ ਰਿਜ਼ਰਵ ਦਿਨ ਹੋਵੇਗਾ। ਬੀ.ਸੀ.ਸੀ.ਆਈ. ਸੂਤਰਾਂ ਮੁਤਾਬਕ ਭਾਰਤ ਦੀ ਟੀਮ ਪਾਕਿਸਤਾਨ ਨਹੀਂ ਜਾ ਰਹੀ ਹੈ ਅਤੇ ਅਜਿਹੇ ’ਚ ਆਈ.ਸੀ.ਸੀ. ਮੈਨੇਜਮੈਂਟ ਵਾਧੂ ਬਜਟ ਅਲਾਟ ਕਰ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...