ਭਾਰਤ ਦੇ ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਅੱਜ ਇੱਥੇ ਬ੍ਰੰਜ਼ਵਿਕ ਏਟੀਪੀ ਚੈਲੇਂਜਰ ਵਿੱਚ ਬ੍ਰਾਜ਼ੀਲ ਦੇ ਫੈਲਿਪ ਮੈਲੀਗੇਨੀ ਐਲਵੇਸ ਨੂੰ ਹਰਾ ਕੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਨਾਗਲ ਨੇ ਪਹਿਲੇ ਗੇੜ ਵਿੱਚ ਐਲਵੇਸ ਨੂੰ 6-1, 6-4 ਨਾਲ ਮਾਤ ਦਿੱਤੀ। ਦੁਨੀਆ ਦੇ 73ਵੇਂ ਦਰਜੇ ਦੇ ਖਿਡਾਰੀ ਨਾਗਲ ਦਾ ਬੁੱਧਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਸਾਹਮਣਾ ਅਰਜਨਟੀਨਾ ਦੇ ਪੈਡਰੋ ਸੇਚਿਨ ਨਾਲ ਹੋਵੇਗਾ।