ਸੁਖਜੀਤ ਸਿੰਘ ਦੀ ਭਾਰਤੀ ਹਾਕੀ ਟੀਮ ਲਈ ਚੋਣ

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਜਵੰਦਪੁਰ ਦੇ ਸਾਧਾਰਨ ਪਰਿਵਾਰ ’ਚ ਜਨਮੇ ਸੁਖਜੀਤ ਸਿੰਘ ਸੁੱਖਾ ਦੀ ਭਾਰਤੀ ਹਾਕੀ ਟੀਮ ਵਿੱਚ ਚੋਣ ਹੋਣ ’ਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਭਾਰਤੀ ਹਾਕੀ ਟੀਮ ਵਿੱਚ ਚੋਣ ਨਾਲ ਸੁਖਜੀਤ ਸਿੰਘ ਲਈ ਜੁਲਾਈ 2024 ਨੂੰ ਫਰਾਂਸ (ਪੈਰਿਸ) ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਭਾਗ ਲੈਣ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਉਸ ਦੇ ਚਾਚਾ ਭੀਤਾ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਦੇ ਪਿਤਾ ਅਜੀਤ ਸਿੰਘ ਨੂੰ ਖੁਦ ਬਚਪਨ ਤੋਂ ਹੀ ਹਾਕੀ ਦਾ ਸ਼ੌਕ ਹੋਣ ਕਾਰਨ ਅਤੇ ਪੁਲੀਸ ਵਿੱਚ ਨੌਕਰੀ ਮਿਲਣ ਕਰਕੇ ਉਹ ਆਪਣੀ ਰਿਹਾਇਸ਼ ਪਿੰਡ ਤੋਂ ਜਲੰਧਰ ਲੈ ਗਏ| ਉਨ੍ਹਾਂ ਦਾ ਘਰ ਅਜੇ ਵੀ ਪਿੰਡ ਵਿੱਚ ਹੀ ਹੈ| ਸੁਖਜੀਤ ਬੰਗਲੁਰੂ ਵਿੱਚ ਲਗਾਏ ਗਏ ਕੈਂਪ ਵਿੱਚ ਭਾਗ ਲੈ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...