ਜ਼ਿੰਬਾਬਵੇ ਦੌਰੇ ਲਈ ਭਾਰਤੀ ਕ੍ਰਿਕਟ ਟੀਮ ’ਚ ਪੰਜਾਬ ਦੇ ਅਭਿਸ਼ੇਕ ਸ਼ਰਮਾ ਦੀ ਚੋਣ

ਪੀਸੀਏ ਸਟੇਡੀਅਮ ਮੁਹਾਲੀ ਵਿਚ ਚੱਲ ਰਹੇ ਸ਼ੇਰ-ਏ-ਪੰਜਾਬ ਟੀ-20 ਟੂਰਨਾਮੈਂਟ ਵਿਚ ਐਗਰੀ ਕਿੰਗਜ਼ ਨਾਈਟਸ ਦੇ ਕਪਤਾਨ ਅਭਿਸ਼ੇਕ ਸ਼ਰਮਾ ਨੂੰ ਪਹਿਲੀ ਵਾਰ ਭਾਰਤੀ ਟੀਮ ਵਿਚ ਜਗ੍ਹਾ ਮਿਲੀ ਹੈ। ਉਹ ਜ਼ਿੰਬਾਬਵੇ ਵਿਰੁਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਹਿੱਸਾ ਹੋਣਗੇ। ਟੀਮ ਇੰਡੀਆ ‘ਚ ਮੌਕਾ ਮਿਲਣ ‘ਤੇ ਅਭਿਸ਼ੇਕ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ, ‘ਆਖਰਕਾਰ ਮੇਰੀ ਮਿਹਨਤ ਰੰਗ ਲਿਆਈ ਹੈ। ਮੈਂ ਅਪਣਾ ਸਰਬੋਤਮ ਪ੍ਰਦਰਸ਼ਨ ਦੇਵਾਂਗਾ ਅਤੇ ਭਾਰਤ ਲਈ ਚੰਗਾ ਖੇਡਾਂਗਾ’।

ਇਸ ਖ਼ਬਰ ਨੂੰ ਲੈ ਕੇ ਅੰਮ੍ਰਿਤਸਰ ਦੇ ਖੇਡ ਪ੍ਰੇਮੀਆਂ ਵਿਚ ਸੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਅਭਿਸ਼ੇਕ ਦੇ ਪਿਤਾ ਰਾਜਕੁਮਾਰ ਸ਼ਰਮਾ ਇਕ ਕ੍ਰਿਕਟ ਕੋਚ ਅਤੇ ਬੈਂਕ ਕਰਮਚਾਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਭਿਸ਼ੇਕ ਨੂੰ ਭਾਰਤੀ ਟੀਮ ਵਿਚ ਥਾਂ ਮਿਲਣ ਮਗਰੋਂ ਪਰਿਵਾਰ ਕਾਫੀ ਖੁਸ਼ ਹੈ। ਉਨ੍ਹਾਂ ਨੂੰ ਰਿਸ਼ਤੇਦਾਰਾਂ ਵਲੋਂ ਵਧਾਈ ਸੰਦੇਸ਼ ਵੀ ਮਿਲ ਰਹੇ ਹਨ। ਪਰਿਵਾਰ ਨੇ ਦਸਿਆ ਕਿ ਅਭਿਸ਼ੇਕ ਨੇ ਦਿੱਲੀ ਪਬਲਿਕ ਸਕੂਲ ਵਿਚ ਪੜ੍ਹਾਈ ਕੀਤੀ ਅਤੇ ਇਸ ਮਗਰੋਂ ਉਹ ਡੀਏਵੀ ਕਾਲਜ ਵਿਚ ਪੜ੍ਹੇ। ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ।

ਖੱਬੇ ਹੱਥ ਦੇ ਬੱਲੇਬਾਜ਼ ਅਤੇ ਖੱਬੇ ਹੱਥ ਦੇ ਸਪਿਨਰ, ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ, ਨੇ ਕਿਹਾ, ‘ਸ਼ੇਰ-ਏ-ਪੰਜਾਬ ਟੀ-20 ਕੱਪ ਮੈਚ ਦੌਰਾਨ ਵੱਡੇ ਪਰਦੇ ‘ਤੇ ਅਪਣਾ ਨਾਮ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਇਹ ਮੇਰੇ ਲਈ ਬਹੁਤ ਖੁਸ਼ੀ ਦਾ ਪਲ ਹੈ। ਮੈਂ ਅਪਣੇ ਸੁਪਨੇ ਨੂੰ ਪੂਰਾ ਕਰਨ ਲਈ ਕ੍ਰਿਕਟ ਖੇਡ ਰਿਹਾ ਹਾਂ।’ ਅਭਿਸ਼ੇਕ ਸ਼ਰਮਾ ਨੇ ਆਈਪੀਐਲ ਦੇ 16 ਮੈਚਾਂ ਵਿਚ 32.27 ਦੀ ਔਸਤ ਅਤੇ 204.22 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 484 ਦੌੜਾਂ ਬਣਾਈਆਂ ਸਨ।

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਵਨਡੇ ਅਤੇ ਟੀ-20 ਸਲਾਮੀ ਬੱਲੇਬਾਜ਼ ਅਤੇ ਮੁਹਾਲੀ ਨਾਲ ਸਬੰਧਤ ਸ਼ੁਭਮਨ ਗਿੱਲ ਨੂੰ ਜ਼ਿੰਬਾਬਵੇ ਵਿਰੁਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਸ਼ੁਭਮਨ ਗਿੱਲ ਨੇ IPL 2024 ਵਿਚ ਗੁਜਰਾਤ ਟਾਈਟਨਸ ਦੀ ਕਮਾਨ ਸੰਭਾਲੀ। ਹਾਲਾਂਕਿ ਸ਼ੁਭਮਨ ਗਿੱਲ ਕਪਤਾਨ ਦੇ ਤੌਰ ‘ਤੇ ਵਿਰੋਧੀਆਂ ‘ਤੇ ਹਾਵੀ ਨਹੀਂ ਹੋ ਸਕੇ ਪਰ ਬੱਲੇ ਨਾਲ 12 ਮੈਚਾਂ ‘ਚ 38.72 ਦੀ ਔਸਤ ਅਤੇ 147.40 ਦੇ ਸਟ੍ਰਾਈਕ ਰੇਟ ਨਾਲ 426 ਦੌੜਾਂ ਬਣਾਈਆਂ। ਉਨ੍ਹਾਂ ਨੇ ਸੀਐਸਕੇ ਖ਼ਿਲਾਫ਼ ਸੱਭ ਤੋਂ ਵੱਧ 104 ਦੌੜਾਂ ਬਣਾਈਆਂ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...