IND vs PAK ਮੈਚ ਦੀਆਂ ਟਿਕਟਾਂ ਖਰੀਦਣ ਦਾ ਇੱਕ ਹੋਰ ਵਧੀਆ ਮੌਕਾ

ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈਵੋਲਟੇਜ ਮੈਚ ਹੁੰਦਾ ਹੈ ਤਾਂ ਉਸ ਨੂੰ ਦੇਖਣ ਦਾ ਅਸਲੀ ਮਜ਼ਾ ਸਟੇਡੀਅਮ ਦੇ ਅੰਦਰੋਂ ਹੀ ਆਉਂਦਾ ਹੈ। 9 ਜੂਨ ਨੂੰ ਭਾਰਤ ਅਤੇ ਕੱਟੜ ਵਿਰੋਧੀ ਪਾਕਿਸਤਾਨ ਵਿਚਾਲੇ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਪ੍ਰਸ਼ੰਸਕਾਂ ਨੇ ਟਿਕਟਾਂ ਦੀ ਭਾਰੀ ਮੰਗ ਰੱਖੀ ਹੈ।ਪ੍ਰਸ਼ੰਸਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਟੀ-20 ਵਿਸ਼ਵ ਕੱਪ ਦੇ ਕਈ ਵੱਡੇ ਮੈਚਾਂ ਲਈ ਵਾਧੂ ਟਿਕਟਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਵੀ ਸ਼ਾਮਲ ਹੈ। ਦੱਸ ਦੇਈਏ ਕਿ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਅਮਰੀਕਾ ਅਤੇ ਵੈਸਟਇੰਡੀਜ਼ ਸਾਂਝੇ ਤੌਰ ‘ਤੇ ਕਰ ਰਹੇ ਹਨ।

ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਲਈ ਇੱਕ ਰੋਮਾਂਚਕ ਸ਼ੁਰੂਆਤੀ ਹਫਤੇ ਦੇ ਬਾਅਦ, ਆਖ਼ਰੀ ਵਾਰ ਇਵੈਂਟ ਦੀਆਂ ਟਿਕਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੇ ਕਈ ਵੱਡੇ ਮੈਚਾਂ ਦੀ ਚੋਣ ਕੀਤੀ ਗਈ ਹੈ ਜਿਸ ਲਈ ਟਿਕਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਜੂਨ ਨੂੰ ਨਿਊਯਾਰਕ ਵਿੱਚ ਹੋਣ ਵਾਲਾ ਮੈਚ ਵੀ ਸ਼ਾਮਲ ਹੈ। ICC ਨੇ ਆਪਣੇ ਭਾਈਵਾਲਾਂ ਨਾਲ ਇਹ ਯਕੀਨੀ ਬਣਾਉਣ ਲਈ ਵਾਧੂ ਟਿਕਟਾਂ ਜਾਰੀ ਕਰਨ ਲਈ ਕੰਮ ਕੀਤਾ ਕਿ ਵੱਧ ਤੋਂ ਵੱਧ ਦਰਸ਼ਕ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋ ਸਕਣ।

ਆਈਸੀਸੀ ਨੇ ਇਹ ਵੀ ਕਿਹਾ ਕਿ ਉਹ ਹੋਰ ਸ਼੍ਰੇਣੀਆਂ ਵਿੱਚ ਵੀ ਵਧੇਰੇ ਟਿਕਟਾਂ ਉਪਲਬਧ ਕਰਾਉਣ ‘ਤੇ ਧਿਆਨ ਦੇ ਰਿਹਾ ਹੈ। ਨਿਊਯਾਰਕ ਤੋਂ ਇਲਾਵਾ ਟੈਕਸਾਸ ਅਤੇ ਫਲੋਰੀਡਾ ਵਿਚ ਵੀ ਮੈਚ ਹੋਣੇ ਹਨ। ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, “ਟੈਕਸਾਸ ਅਤੇ ਫਲੋਰਿਡਾ ਸਮੇਤ ਹੋਰ ਮੈਚਾਂ ਲਈ ਹੁਣ ਹੋਰ ਸ਼੍ਰੇਣੀਆਂ ਉਪਲਬਧ ਹਨ, ਜਿੱਥੇ ਪਹਿਲਾਂ ਸੀਮਤ ਟਿਕਟਾਂ ਵਿਕਰੀ ਲਈ ਉਪਲਬਧ ਸਨ। ਇਸ ਵਿੱਚ ਅੱਗੇ ਕਿਹਾ ਗਿਆ ਹੈ, “ਪ੍ਰਸ਼ੰਸਕ ਜੋ ਯੂਐਸ ਜਾਂ ਵੈਸਟਇੰਡੀਜ਼ ਵਿੱਚ ਟੀ-20 ਵਿਸ਼ਵ ਕੱਪ ਮੈਚਾਂ ਦਾ ਅਨੁਭਵ ਕਰਨਾ ਚਾਹੁੰਦੇ ਹਨ, ਉਹ ਪ੍ਰੀਮੀਅਮ ਕਲੱਬ ਅਤੇ ਵਿਸ਼ੇਸ਼ ਡਾਇਮੰਡ ਕਲੱਬ ਵਿੱਚ ਆਪਣੀਆਂ ਟਿਕਟਾਂ ਸੁਰੱਖਿਅਤ ਕਰ ਸਕਦੇ ਹਨ। ਜਿੱਥੇ ਪ੍ਰਸ਼ੰਸਕ ਖੇਡ ਦੇ ਦਿੱਗਜਾਂ ਨਾਲ ਬੈਠ ਸਕਦੇ ਹਨ।” ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ ਵੋਲਟੇਜ ਮੈਚ 9 ਜੂਨ ਨੂੰ ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਡਾਇਮੰਡ ਕਲੱਬ ਦੀ ਟਿਕਟ 10,000 ਅਮਰੀਕੀ ਡਾਲਰ ਹੈ, ਜਿਸ ਦੀ ਭਾਰਤੀ ਰੁਪਏ ਵਿੱਚ ਕੀਮਤ ਲਗਭਗ 8 ਲੱਖ 33 ਹਜ਼ਾਰ ਰੁਪਏ ਹੋਵੇਗੀ। ਇਸ ਦੇ ਨਾਲ ਹੀ ਪ੍ਰੀਮੀਅਮ ਕਲੱਬ ਦੀ ਟਿਕਟ 2500 ਅਮਰੀਕੀ ਡਾਲਰ ਹੈ, ਜੋ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 2 ਲੱਖ 8 ਹਜ਼ਾਰ ਰੁਪਏ ਬਣਦੀ ਹੈ। ਟੀ-20 ਵਿਸ਼ਵ ਕੱਪ 2024 ਦੀਆਂ ਟਿਕਟਾਂ ਖਰੀਦਣ ਲਈ, ਤੁਸੀਂ ਵੈੱਬਸਾਈਟ tickets.t20worldcup.com/selection/event/date ‘ਤੇ ਜਾ ਸਕਦੇ ਹੋ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...